ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਦੇ ਦਫ਼ਤਰ ਉਤੇ ਅਵਤਾਰ ਸਿੰਘ ਹਿਤ ਤੇ ਸਾਥੀਆਂ ਨੇ ਅੱਜ ਤਾਲੇ ਤੋੜੇ ਕੇ ਕਬਜ਼ਾ ਕਰ ਲਿਆ। ਪਹਿਲਾਂ ਇਹ ਦਫ਼ਤਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸੀ ਪਰ ਇਸ ਵਾਰ ਹੋਈਆਂ ਚੋਣਾਂ ਦੌਰਾਨ ਚਾਹੇ ਬਾਦਲ ਧੜੇ ਦੀ ਜਿੱਤ ਹੋਈ ਸੀ ਪਰ ਕਮੇਟੀ ਦੀ ਕਾਰਜਕਾਰਨੀ ਦੇ ਗਠਨ ਦੌਰਾਨ ਹੀ ਬਾਦਲ ਧੜੇ ਦਾ ਸਫ਼ਾਇਆ ਹੋ ਗਿਆ ਸੀ। ਬਾਦਲ ਧੜੇ ਤੋਂ ਜਿੱਤੇ ਉਮੀਦਵਾਰਾਂ ਵਿਚੋਂ 2-3 ਮੈਂਬਰਾਂ ਨੂੰ ਛੱਡ ਕੇ ਬਾਕੀ ਸਮੁੱਚਾ ਅਕਾਲੀ ਦਲ ਐਮ ਪੀ ਐੱਸ ਚੱਢਾ ਦੀ ਅਗਵਾਈ ਹੇਠ ਬਣੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਵਿੱਚ ਸ਼ਾਮਲ ਹੋ ਗਿਆ ਸੀ। ਉਂਝ ਇਹ ਸਥਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਹੈ।