ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 16 ਮਈ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਤਹਿਸੀਲ ਪੱਧਰੀ ਜਥੇਬੰਦਕ ਕਾਨਫਰੰਸ ਕਾਮਰੇਡ ਸੋਹਣ ਸਿੰਘ ਦਿਆਲਾਂ ਦੀ ਪ੍ਰਧਾਨਗੀ ਹੇਠ ਬੇਗਮਪੁਰ ਵਿੱਚ ਹੋਈ। ਕਾਨਫਰੰਸ ਦਾ ਉਦਘਾਟਨ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕੀਤਾ। ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਜਥੇਬੰਦੀ ਦੇ ਇਤਿਹਾਸ ਅਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਮਜ਼ਦੂਰ ਜਮਾਤ ਨੂੰ ਜਥੇਬੰਦ ਹੋ ਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਕਾਮਰੇਡ ਦਿਲਬਾਗ ਸਿੰਘ ਕੰਗਣਾ ਬੇਟ ਨੇ ਨਵੀਂ ਟੀਮ ਦਾ 13 ਮੈਂਬਰੀ ਪੈਨਲ ਪੇਸ਼ ਕੀਤਾ, ਜਿਸ ਵਿੱੱਚ ਸੋਹਣ ਸਿੰਘ ਦਿਆਲਾਂ ਨੂੰ ਤਹਿਸੀਲ ਪ੍ਰਧਾਨ, ਗੁਰਚਰਨ ਸਿੰਘ ਜੈਨਪੁਰ ਅਤੇ ਮੋਹਣ ਲਾਲ ਕੈਂਥ ਨੂੰ ਮੀਤ ਪ੍ਰਧਾਨ, ਅੱਛਰ ਸਿੰਘ ਟੋਰੋਵਾਲ ਨੂੰ ਸਕੱਤਰ, ਹਰਵਿੰਦਰ ਸਿੰਘ ਸ਼ਿੰਦਾ ਅਤੇ ਰਾਮ ਪਾਲ ਚਣਕੋਈ ਨੂੰ ਸੰਯੁਕਤ ਸਕੱਤਰ, ਪਰਮਜੀਤ ਮੰਗੂਪੁਰ ਨੂੰ ਖਜ਼ਾਨਚੀ, ਕੰਵਰਪਾਲ ਨੂੰ ਜਥੇਬੰਦਰ ਸਕੱਤਰ, ਸੋਹਣ ਲਾਲ ਰੱਕੜਾਂ ਢਾਹਾ ਨੂੰ ਪ੍ਰੈੱਸ ਸਕੱਤਰ, ਰੁਪਿੰਦਰ ਕੌਰ ਬੇਗਮਪੁਰ ਨੂੰ ਕਾਰਜਕਾਰਨੀ ਮੈਂਬਰ ਵਜੋਂ ਸ਼ਾਮਲ ਕੀਤਾ। ਪੇਸ਼ ਕੀਤੇ ਗਏ ਪੈਨਲ ਨੂੰ ਸਮੁੱਚੇ ਹਾਊਸ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।