ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 3 ਫਰਵਰੀ
ਕੋਟਕਪੂਰੇ ‘ਚੋਂ ਲੰਘਦੇ ਸ੍ਰੀ ਅੰਮਿ੍ਤਸਰ- ਬਠਿੰਡਾ ਨੈਸ਼ਨਲ ਹਾਈਵੇ ’ਤੇ ਨਾਬਾਲਗ ਲੜਕੀ ਨਾਲ ਕਾਰ ‘ਚ ਜਬਰ ਜਨਾਹ ਕੀਤਾ ਗਿਆ। ਪੁਲੀਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਕਵੀ ਪੁੱਤਰ ਧਰਮਪਾਲ, ਸੇਠੀ ਅਤੇ ਟੀਟੂ ਵਾਸੀ ਚੋਪੜਿਆਂ ਵਾਲਾ ਬਾਗ ਕੋਟਕਪੂਰਾ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਪੀੜਤ ਲੜਕੀ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ। ਪੀੜ੍ਹਤਾ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਨਨਾਣ ਬੀਮਾਰ ਹੋਣ ਕਰਕੇ ਉਹ ਆਪਣੀ ਲੜਕੀ ਨੂੰ ਕੋਟਕਪੂਰਾ ਛੱਡ ਕੇ ਗਈ ਸੀ। ਲੰਘੀ 31 ਜਨਵਰੀ ਦੀ ਦੁਪਹਿਰੇ ਕਵੀ, ਟੀਟੂ ਅਤੇ ਸੇਠੀ ਉਸ ਦੀ ਲੜਕੀ ਨੂੰ ਕਾਰ ਵਿੱਚ ਲੈ ਗਏ ਤੇ ਉਸ ਨਾਲ ਜਬਰ ਜਨਾਹ ਕੀਤਾ। ਵਾਰਦਾਤ ਬਾਅਦ ਮੁਲਜ਼ਮ ਲੜਕੀ ਨੂੰ ਘਰ ਨੇੜੇ ਛੱਡ ਕੇ ਫਰਾਰ ਹੋ ਗਏ।