ਮੁੰਬਈ, 14 ਸਤੰਬਰ
ਸੁਪਰੀਮ ਕੋਰਟ ਵੱਲੋਂ ਹਾਲ ਹੀ ਵਿੱਚ ਸੁਣਾਏ ਗਏ ਫੈਸਲੇ ਤੋਂ ਬਾਅਦ ਰਿਲਾਇੰਸ ਇਨਫਰਾਸਟਰਕਚਰ ਨੂੰ ਦਿੱਲੀ ਮੈਟਰੋ ਰੇਲ ਨਿਗਮ (ਡੀਐੱਮਆਰਸੀ) ਵੱਲੋਂ 7,100 ਕਰੋੜ ਰੁਪਏ ਮਿਲਣਗੇ। ਕੰਪਨੀ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਇਹ ਜਾਣਕਾਰੀ ਕੰਪਨੀ ਦੇ ਸ਼ੇਅਰ ਹੋਲਡਰਾਂ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਐੱਮਆਰਸੀ ਵੱਲੋਂ ਕੀਤੇ ਜਾਣ ਵਾਲੇ ਭੁਗਤਾਨ ਨੂੰ ਕੰਪਨੀ ਦੇ ਕਰਜ਼ੇ ਚੁੱਕਾਉਣ ਲਈ ਕੀਤਾ ਜਾਵੇਗਾ। ਕੰਪਨੀ ’ਤੇ ਇਸ ਵੇਲੇ 3,808 ਕਰੋੜ ਦਾ ਕਰਜ਼ਾ ਹੈ। ਇਸ ਮਗਰੋਂ ਕੰਪਨੀ ਕਰਜ਼ਾ-ਮੁਕਤ ਹੋ ਜਾਵੇਗੀ। ਪਿਛਲੇ ਹਫਤੇ ਸੁਪਰੀਮ ਕੋਰਟ ਨੇ ਦਿੱਲੀ ਏਅਰਪੋਰਟ ਮੈਟਰੋ ਲਾਈਨ ਦਾ ਸੰਚਾਲਨ ਕਰ ਚੁੱਕੀ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਪ੍ਰਾਈਵੇਟ ਲਿਮੀਟਡ (ਡੀਏਐੱਮਈਪੀਐੱਲ) ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਸ਼ੇਅਰ ਹੋਲਡਰਾਂ ਨੂੰ ਸੰਬੋਧਨ ਕਰਦਿਆਂ ਅਨਿਲ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਇਨਫਰਾ ਦੀ ਇਕਾਈ ਡੀਏਐੱਮਈਪੀਐੱਲ ਨੂੰ ਦਿੱਲੀ ਮੈਟਰੋ ਵੱਲੋਂ 7,100 ਕਰੋੜ ਰੁਪਏ ਮਿਲਣਗੇ। ਇਹ ਰਕਮ ਕੰਪਨੀ ਦੇ ਕਰਜ਼ੇ ਚੁਕਾਉਣ ਲਈ ਵਰਤੀ ਜਾਵੇਗੀ -ਪੀਟੀਆਈ