ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਨਵੰਬਰ
ਇੱਥੇ ਸਿਹਤ ਵਿਭਾਗ ਤੇ ਫੂਡ ਸੇਫ਼ਟੀ ਵਿਭਾਗ ਵੱਲੋਂ ਮਠਿਆਈਆਂ ਦੀਆਂ ਵੱਡੀਆਂ ਦੁਕਾਨਾਂ ’ਤੇ ਅਚਨਚੇਤ ਛਾਪੇ ਮਾਰੇ। ਇਸ ਮੌਕੇ ਕਾਰਜਕਾਰੀ ਮੈਜਿਸਟਰੇਟ ਕਮ-ਤਹਿਸੀਲਦਾਰ ਕਰਨ ਗੁਪਤਾ ਅਤੇ ਫੂਡ ਸੇਫ਼ਟੀ ਅਫ਼ਸਰ ਡਾ. ਜਤਿੰਦਰ ਸਿੰਘ, ਮੁਲਖਰਾਜ ਸਿੰਘ ਗਿੱਲ ਤੇ ਹੋਰ ਅਮਲਾ ਮੌਜੂਦ ਸੀ। ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮਠਿਆਈ ਤੇ ਹੋਰ ਵੇਚੀਆਂ ਜਾ ਰਹੀਆਂ ਖਾਣ-ਪੀਣ ਦੀ ਵਸਤਾਂ ਦਾ ਮਿਆਰ ਅਤੇ ਮਠਿਆਈਆਂ ਦੀ ਗੁਣਵੱਤਾ ਅਤੇ ਮਿਆਦ ਜਾਚਣ ਲਈ ਚੈਕਿੰਗ ਕੀਤੀ ਗਈ ਹੈ, ਉੱਥੇ ਖੋਏ ਆਦਿ ਦੇ ਸੈਂਪਲ ਵੀ ਲਏ ਗਏ ਹਨ ਜੋ ਜਾਂਚ ਲਈ ਲੈਬ ਵਿੱਚ ਭੇਜੇ ਜਾਣਗੇ।