ਪੱਤਰ ਪੇ੍ਰਕ
ਪਾਇਲ, 2 ਨਵੰਬਰ
ਦੁੱਧ ਉਤਪਾਦਕ ਸਹਿਕਾਰੀ ਸਭਾ ਰੌਣੀ ਦੀ ਪ੍ਰਧਾਨਗੀ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਰਜੰਟ ਸਿੰਘ ਪ੍ਰਧਾਨ ਚੁਣੇ ਗਏ। ਯੂਥ ਆਗੂ ਸਰਬਜੀਤ ਸਿੰਘ ਲੱਕੀ ਅਤੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਪਾਇਲ ਦੀ ਚੋਣ ਸਮੇਂ ਕੁੱਲ 9 ਮੈਂਬਰ ਚੁਣੇ ਗਏ ਜਿਨ੍ਹਾਂ ਵਿੱਚ 7 ਮੈਂਬਰ ਅਕਾਲੀ ਦਲ ਦੇ ਚੁਣੇ ਗਏ ਅਤੇ ਕਾਂਗਰਸ ਦੇ 2 ਮੈਂਬਰ ਚੁਣੇ ਗਏ ਜਿਸ ਵਿੱਚ ਪ੍ਰਧਾਨ ਗੁਰਜੰਟ ਸਿੰਘ, ਨਰਿੰਦਰ ਸਿੰਘ ਲਾਡੀ, ਸਾਬਕਾ ਸਰਪੰਚ ਇੰਦਰਜੀਤ ਕੌਰ, ਪੁਨੀਤ ਇੰਦਰ ਸਿੰਘ, ਹਰਮਿੰਦਰ ਕੌਰ, ਸੁਖਵਿੰਦਰ ਸਿੰਘ, ਆਤਮਾ ਸਿੰਘ, ਬਲਵੀਰ ਸਿੰਘ, ਸ਼ਿੰਗਾਰਾ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ। ਇਥੇ ਇਹ ਵੀ ਦੱਸਣਯੋਗ ਹੈ ਕਿ ਦੁੱਧ ਉਤਪਾਦਕ ਸਹਿਕਾਰੀ ਸਭਾ ਰੌਣੀ ਦੀ ਚੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 9 ਚੋਂ 7 ਮੈਂਬਰ ਹੋਣ ਕਰਕੇ ਅਕਾਲੀ ਦਲ ਦਾ ਕਬਜ਼ਾ ਹੋ ਗਿਆ ਹੈ। ਨਵੇਂ ਚੁਣੇ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਉਹ ਦੁੱਧ ਉਤਪਾਦਕ ਸਹਿਕਾਰੀ ਸਭਾ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ। ਇਸ ਮੌਕੇ ਹਰਪ੍ਰੀਤ ਸਿੰਘ ਰੌਣੀ, ਜਸਕਰਨਜੀਤ ਸਿੰਘ ਮਿੰਟੂ, ਮਾ ਕੁਲਦੀਪ ਸਿੰਘ, ਬਲਜੀਤ ਸਿੰਘ, ਚੇਤ ਸਿੰਘ, ਸੁਖਰਾਜ ਸਿੰਘ ਸੁੱਖਾ, ਅਮਰੀਕ ਸਿੰਘ ਆਦਿ ਹਾਜ਼ਰ ਸਨ।