ਪੱਤਰ ਪ੍ਰੇਰਕ
ਫਗਵਾੜਾ, 20 ਫਰਵਰੀ
ਨਜ਼ਦੀਕੀ ਪਿੰਡ ਢੱਕ ਪੰਡੋਰੀ ਵਿੱਚ ਬੀਤੀ ਸ਼ਾਮ ਬਿਜਲੀ ਦੇ ਬਕਸੇ ’ਚ ਲੱਗੇ ਛੇ ਬਿਜਲੀ ਦੇ ਮੀਟਰ ਸੜ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਕਰੀਬ 7.30 ਵਜੇ ਰਾਹਗੀਰਾਂ ਨੇ ਵਾਲਮੀਕ ਮੰਦਰ ਦੇ ਨਜ਼ਦੀਕ ਲੱਗੇ ਬਿਜਲੀ ਦੇ ਬਕਸੇ ’ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਇਸ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ। ਇਸ ’ਤੇ ਨੇੜਲੇ ਘਰਾਂ ਵਿੱਚ ਰਹਿੰਦੇ ਨੌਜਵਾਨਾ ਨੇ ਰੇਤਾ ਪਾ ਕੇ ਅੱਗ ’ਤੇ ਕਾਬੂ ਪਾਇਆ ਪਰ ਇਸ ਦੌਰਾਨ ਬਿਜਲੀ ਦੇ ਛੇ ਮੀਟਰ ਸੜ ਚੁੱਕੇ ਸਨ।
ਸੂਚਨਾ ਮਿਲਣ ’ਤੇ ਪੀ.ਐੱਸ.ਪੀ.ਸੀ.ਐੱਲ. ਦੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਬਕਸੇ ਦੀਆਂ ਤਾਰਾਂ ਦੀ ਸਪਲਾਈ ਕੱਟ ਕੇ ਬਕਸੇ ਵਿੱਚ ਲੱਗੇ ਬਾਕੀ ਦੇ 14 ਮੀਟਰਾਂ ਨੂੰ ਸੜਨ ਤੋਂ ਬਚਾਇਆ।