ਸੁਰੇਸ਼ ਐੱਸ. ਡੁੱਗਰ
ਜੰਮੂ, 21 ਫਰਵਰੀ
ਪੁਲੀਸ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਜੰਗਲਾਂ ਵਿੱਚ ਅਤਿਵਾਦੀਆਂ ਦੇ ਪਨਾਹਗਾਹ ਦਾ ਪਰਦਾਫਾਸ਼ ਕੀਤਾ। ਸੁਰੱਖਿਆ ਦਸਤਿਆਂ ਨੇ ਘਰ ਵਿੱਚੋਂ 3 ਏਕੇ 56 ਰਾਈਫਲਾਂ, 2 ਚੀਨੀ ਪਿਸਤੌਲ, 2 ਚੀਨੀ ਗ੍ਰੇਨੇਡ, 1 ਦੂਰਬੀਨ, ਏਕੇ ਦੇ 6 ਮੈਗਜ਼ੀਨ, 2 ਪਿਸਟਲ ਮੈਗਜ਼ੀਨ, 3 ਪਾਊਚ, 1 ਦੂਰਬੀਨ ਅਤੇ ਸੋਲਰ ਬੈਟਰੀ ਬਰਾਮਦ ਕੀਤੀ ਹੈ।