ਬੰਗਲੂਰੂੁ, 18 ਮਈ
‘ਹਿਜਾਬ ਵਿਵਾਦ’ ਨੂੰ ਲੈ ਕੇ ਕਰਨਾਟਕ ਹਾਈ ਕੋਰਟ ਦੇ ਹਾਲੀਆ ਹੁਕਮਾਂ ਮਗਰੋਂ ਪ੍ਰੀ-ਯੂਨੀਵਰਸਿਟੀ ਸਿੱਖਿਆ ਵਿਭਾਗ ਨੇ ਸਿੱਖਿਆ ਵਰ੍ਹੇ 2022-23 ਤੋਂ ਪ੍ਰੀ-ਯੂਨੀਵਰਸਿਟੀ (ਪੀਯੂ) ਵਿਦਿਆਰਥੀਆਂ ਲਈ ਕਾਲਜ ਵਿਕਾਸ ਕਮੇਟੀ ਵੱਲੋਂ ਨਿਰਧਾਰਤ ਵਰਦੀ ਲਾਜ਼ਮੀ ਕਰ ਦਿੱਤੀ ਹੈ। ਵਿਭਾਗ ਨੇ ਇਹ ਵੀ ਕਿਹਾ ਹੈ ਜੇਕਰ ਕਾਲਜ ਵਿਕਾਸ ਕਮੇਟੀ ਜਾਂ ਮੈਨਜਮੈਂਟ ਵਰਦੀ ਤੈਅ ਨਹੀਂ ਕਰਦਾ ਹੈ, ਤਾਂ ਵੀ ਵਿਦਿਆਰਥੀਆਂ ਅਜਿਹੇ ਕੱਪੜੇ ਪਹਿਨਣੇ ਪੈਣਗੇ, ਜਿਹੜੇ ‘ਸਮਾਨਤਾ ਅਤੇ ਏਕਤਾ ਬਣਾਈ ਰੱਖਣ ਅਤੇ ਜਨਤਕ ਅਮਨ ਨੂੰ ਨੁਕਸਾਨ ਨਾ ਪਹੁੰਚਾਉਣ।’’ ਵਿੱਦਿਅਕ ਸਾਲ 2022-23 ਲਈ ਦਾਖਲਿਆਂ ਸਬੰਧੀ ਦਿਸ਼ਾ-ਨਿਰੇਦਸ਼ਾਂ ਵਿੱਚ ਵਰਦੀ ਸਬੰਧੀ ਸਰਕਾਰੀ ਹੁਕਮ ਨੂੰ ਬਰਕਰਾਰ ਰੱਖਣ ਵਾਲੇ ਹਾਈ ਕੋਰਟ ਦੇ ਹੁਕਮ ਦਾ ਹਵਾਲਾ ਦਿੱਤਾ ਹੈ। -ਪੀਟੀਆਈ