ਮਥੁਰਾ: ਇੱਥੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਰਿਫਾਇਨਰੀ ਤੋਂ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਭਾਰਤ ਦੇ ਰਾਜਾਂ ਨੂੰ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ਪੁੱਟ ਕੇ ਵੱਡੀ ਮਾਤਰਾ ਵਿੱਚ ਡੀਜ਼ਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਥੁਰਾ ਰਿਫਾਇਨਰੀ ਦੀ ਪਾਈਪਲਾਈਨ ਡਿਵੀਜ਼ਨ ਦੇ ਅਧਿਕਾਰੀਆਂ ਦੇ ਬਿਆਨਾਂ ’ਤੇ ਅੰਬਰਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਬਿਆਨ ਵਿੱਚ ਤੇਲ ਦੀ ਮਾਤਰਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਅੰਦਾਜ਼ਾ ਹੈ ਕਿ ਚੋਰਾਂ ਵੱਲੋਂ ਕਈ ਹਜ਼ਾਰ ਲਿਟਰ ਤੇਲ ਚੋਰੀ ਕੀਤਾ ਗਿਆ ਹੈ। ਪਾਈਪਲਾਈਨ ਡਿਵੀਜ਼ਨ ਦੇ ਮੁੱਖ ਪ੍ਰਬੰਧਕ ਸ਼ਰੀਸ਼ ਚੰਦਰ ਵਰਮਾ ਨੇ ਦੱਸਿਆ ਕਿ ਵਾਲਵ ਨੂੰ ਬੰਦ ਕਰ ਕੇ ਪਾਈਪਲਾਈਨ ਠੀਕ ਕਰ ਦਿੱਤੀ ਗਈ ਹੈ। -ਏਜੰਸੀ