ਕੋਲਕਾਤਾ: ਨਾਰਦਾ ਸਟਿੰਗ ਕੇਸ ’ਚ ਕਲਕੱਤਾ ਹਾਈ ਕੋਰਟ ਭਲਕੇ ਸ਼ੁੱਕਰਵਾਰ ਸੁਣਵਾਈ ਕੀਤੀ ਜਾਵੇਗੀ। ਇਸ ਮਾਮਲੇ ’ਚ ਸੀਬੀਆਈ ਨੇ ਬੀਤੇ ਦਿਨੀਂ ਤ੍ਰਿਣਮੂਲ ਕਾਂਗਰਸ ਦੇ ਦੋ ਸੀਨੀਅਰ ਮੰਤਰੀਆਂ, ਇੱਕ ਵਿਧਾਇਕ ਤੇ ਇੱਕ ਸਾਬਕਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਰਜਕਾਰੀ ਚੀਫ ਜਸਟਿਸ ਰਾਜੇਸ਼ ਬਿੰਦਲ ਦੀ ਅਗਵਾਈ ਹੇਠਲਾ ਡਿਵੀਜ਼ਨ ਬੈਂਚ ਕੁਝ ਕਾਰਨਾਂ ਕਰਕੇ ਅੱਜ ਨਾ ਬੈਠਣ ਕਾਰਨ ਸੀਬੀਆਈ ਵੱਲੋਂ ਕੇਸ ਤਬਦੀਲ ਕਰਨ ਸਬੰਧੀ ਅਤੇ ਗ੍ਰਿਫ਼ਤਾਰ ਕੀਤੇ ਚਾਰ ਆਗੂਆਂ ਦੀ ਜ਼ਮਾਨਤ ਸਬੰਧੀ ਮਾਮਲੇ ’ਤੇ ਅੱਜ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਇਸ ਮਾਮਲੇ ’ਚ ਭਲਕ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ ਤੇ ਇਸ ਸਬੰਧੀ ਜਾਣਕਾਰੀ ਹਾਈ ਕੋਰਟ ਦੀ ਵੈੱਬਸਾਈਟ ’ਤੇ ਪਾ ਦਿੱਤੀ ਗਈ ਹੈ। -ਪੀਟੀਆਈ