ਪਣਜੀ, 20 ਮਈ
ਅਦਾਕਾਰ ਰੌਨਿਤ ਰੌਏ ਨੇ ਅੱਜ ਸੋਸ਼ਲ ਮੀਡੀਆ ’ਤੇ ਚੱਕਰਵਾਤੀ ਤਾਊਤੇ ਵੱਲੋਂ ਗੋਆ ਵਿੱਚ ਮਚਾਈ ਤਬਾਹੀ ਬਾਰੇ ਜਾਣਕਾਰੀ ਸਾਂਝੀ ਕੀਤੀ। ਅਦਾਕਾਰ ਨੇ ਆਖਿਆ ਕਿ ਉਹ ਕਰੀਬ 25-30 ਸਾਲਾਂ ਤੋਂ ਗੋਆ ਵਿਚ ਆਉਂਦਾ-ਜਾਂਦਾ ਹੈ ਪਰ ਜਿੰਨੀ ਤਬਾਹੀ ਤਾਊਤੇ ਨੇ ਮਚਾਈ ਹੈ ਇੰਨੀ ਕਿਸੇ ਹੋਰ ਨੇ ਨਹੀਂ ਮਚਾਈ। ਉਸ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਆਖਿਆ, ‘‘ਗੋਆ ਗੋਆ ਗੋਆ…ਮੈਂ ਇਥੇ ਕਰੀਬ 25-30 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ ਆ ਰਿਹਾ ਹਾਂ। ਮੈਂ ਗੋਆ ਵਿੱਚ ਅਜਿਹਾ ਉਜਾੜਾ ਨਹੀਂ ਦੇਖਿਆ। ਤੂਫਾਨ ਤੋਂ ਬਾਅਦ ਦਰੱਖਤ ਤੇ ਖੰਭੇ ਡਿੱਗ ਗਏ ਅਤੇ ਪਿਛਲੇ ਪੰਜ ਦਿਨਾਂ ਤੋਂ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਹੈ। -ਆਈਏਐੱਨਐੱਸ