ਮੁੰਬਈ, 20 ਮਈ
ਦੋ ਮਹੀਨੇ ਪਹਿਲਾਂ ਪਿੰਡ ਭੋਸੀ ਵਿੱਚ ਇੱਕ ਲੜਕੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਤੋਂ ਕੁਝ ਦਿਨਾਂ ਮਗਰੋਂ ਪੰਜ ਹੋਰ ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਗ੍ਰਾਮ ਪੰਚਾਇਤ ਤੇ ਸਿਹਤ ਵਿਭਾਗ ਵੱਲੋਂ ਕਰਵਾਏ ਸਿਹਤ ਕੈਂਪ ਵਿੱਚ ਕੀਤੀ ਜਾਂਚ ਦੌਰਾਨ 119 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਦੌਰਾਨ ਇਕਾਂਤਵਾਸ ਰਾਹੀਂ ਕਰੋਨਾ ਦੀ ਚੇਨ ਤੋੜਨ ਦਾ ਫ਼ੈਸਲਾ ਕੀਤਾ ਗਿਆ। ਇਸ ਲਈ ਲਾਗ ਪ੍ਰਭਾਵਿਤ ਲੋਕਾਂ ਵੱਲੋਂ 15 ਤੋਂ 17 ਦਿਨਾਂ ਲਈ ਆਪਣੇ ਖੇਤਾਂ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਗਿਆ ਜਦਕਿ ਖੇਤ ਮਜ਼ਦੂਰਾਂ ਤੇ ਹੋਰਾਂ ਲਈ ਜ਼ਿਲ੍ਹਾ ਪਰਿਸ਼ਦ ਮੈਂਬਰ ਪ੍ਰਕਾਸ਼ ਦੇਸ਼ਮੁੱਖ ਭੋਸੀਕਾਰ ਦੇ ਖੇਤ ਵਿੱਚ ਇੱਕ ਸ਼ੈੱਡ ਬਣਾ ਕੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਆਸ਼ਾਤਾਈ ਵਿਲੇਜ ਹੈਲਥ ਵਰਕਰ ਤੇ ਆਂਗਣਵਾੜੀ ਸੇਵਕਾ ਰੋਜ਼ ਖੇਤਾਂ ਵਿੱਚ ਜਾ ਕੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਦੀਆਂ ਸਨ। ਇਸ ਦੌਰਾਨ 15 ਤੋਂ 20 ਦਿਨਾਂ ਦੇ ਇਕਾਂਤਵਾਸ ਮਗਰੋਂ ਪਿੰਡ ਵਾਸੀ ਕਰੋਨਾ-ਮੁਕਤ ਹੋ ਕੇ ਪਿੰਡ ਪੁੱਜੇ। ਹੁਣ ਲਗਪਗ ਡੇਢ ਮਹੀਨੇ ਤੋਂ ਪਿੰਡ ਵਿੱਚ ਕੋਈ ਵੀ ਕਰੋਨਾ ਲਾਗ ਵਾਲਾ ਮਰੀਜ਼ ਨਹੀਂ ਹੈ। -ਪੀਟੀਆਈ