ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਕਤੂਬਰ
ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਹਰ ਸਬ ਡਵੀਜ਼ਨ ਪੱਧਰ ’ਤੇ ਵੱਖ ਵੱਖ ਬਲਾਕਾਂ ਵਿੱਚ ਕਸਟਮ ਹਾਇਰਿੰਗ ਸੈਂਟਰ ਕਿਰਾਏ ’ਤੇ ਮਸ਼ੀਨਾਂ ਦੇਣ ਲਈ ਸਥਾਪਿਤ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮਸ਼ੀਨਰੀ ਦੇ ਪ੍ਰਯੋਗ ਲਈ ਸਰਕਾਰ ਵਲੋਂ ਵੱਖ-ਵੱਖ ਮਸ਼ੀਨਾਂ ਦੇ ਰੇਟ ਪੂਰੇ ਪੰਜਾਬ ਲਈ ਨਿਰਧਾਰਿਤ ਕੀਤੇ ਗਏ ਹਨ। ਟਰੈਕਟਰ ਸਹਿਤ ਮਸ਼ੀਨਰੀ ਦੇ ਪ੍ਰਯੋਗ ਲਈ ਪ੍ਰਤੀ ਏਕੜ ਹੈਪੀ ਸੀਡਰ 1300 ਰੁਪਏ, ਪਲਟਾਵਾ ਹੱਲ 2 ਬਾਟਮ 1200 ਰੁਪਏ, ਪਲਟਾਵਾ ਹੱਲ 3 ਬਾਟਮ 1500 ਰੁਪਏ, ਸ਼ਰੱਬ ਮਾਸਟਰ, ਸਟਰਾ ਚੋਪਰ/ਮਲਚਰ 7 ਫੁੱਟ 1200 ਰੁਪਏ, ਸਟਰਾ ਚੋਪਰ ਕੰਬੋ ਸਹਿਤ/ਮਲਚਰ 8 ਫੁੱਟ 1500 ਰੁਪਏ, ਰੋਟਰੀ ਸਲੋਸਰ 400 ਰੁਪਏ, ਜ਼ੀਰੋ ਟਿਲ ਡਰਿਲ 600 ਰੁਪਏ, ਰੋਟਾਵੇਟਰ 100 ਰੁਪਏ, ਸੁਪਰ ਸੀਡਰ 1600 ਤੋਂ 2000 ਰੁਪਏ, ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਲਈ 300 ਤੋਂ 500 ਰੁਪਏ ਵਾਧੂ ਨਿਰਧਾਰਿਤ ਕੀਤਾ ਗਿਆ ਹੈ।