ਪੱਤਰ ਪ੍ਰੇਰਕ
ਫਰੀਦਾਬਾਦ, 19 ਅਪਰੈਲ
ਡਿਪਟੀ ਕਮਿਸ਼ਨਰ ਜਤਿੰਦਰ ਯਾਦਵ ਦੀ ਪ੍ਰਧਾਨਗੀ ਹੇਠ ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਵਿਭਾਗ ਵੱਲੋਂ ਗਠਿਤ ਐਡਹਾਕ ਬਾਡੀ ਕਮੇਟੀ ਦੀ ਮੀਟਿੰਗ ਮਿਨੀ ਸਕੱਤਰੇਤ ਸਥਿਤ ਆਡੀਟੋਰੀਅਮ ਵਿੱਚ ਹੋਈ। ਮੀਟਿੰਗ ਵਿੱਚ ਨਗਰ ਨਿਗਮ ਚੋਣਾਂ ਲਈ ਵੱਖ-ਵੱਖ ਵਾਰਡਾਂ ਲਈ ਰਾਖਵੀਂ ਸ਼੍ਰੇਣੀ ਦੀਆਂ ਦਾ ਡਰਾਅ ਕੱਢਿਆ ਗਿਆ। ਡਰਾਅ ਰਾਹੀਂ ਨਗਰ ਨਿਗਮ ਦੇ 45 ਵਾਰਡਾਂ ਵਿੱਚ ਵਾਰਡ ਨੰਬਰ 2, 12, 14, 18 ਤੇ 32 ਅਨੁਸੂਚਿਤ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ ਤੇ ਵਾਰਡ ਨੰਬਰ 12 ਅਤੇ 18 ਅਨੁਸੂਚਿਤ ਜਾਤੀਆਂ ਲਈ ਰਾਖਵੇਂ ਹੋਣਗੇ। ਵਾਰਡ ਨੰਬਰ 5 ਅਤੇ 33 ਬੀਸੀ ਵਰਗ ਲਈ ਰਾਖਵੇਂ ਸਨ। ਵਾਰਡ ਨੰਬਰ 3, 4, 9, 17, 19, 22, 23, 26, 27, 37, 38 ,44 ਤੇ 45 ਔਰਤਾਂ ਲਈ ਰਾਖਵੇਂ ਹਨ, ਜਦੋਂ ਕਿ ਜਨਰਲ ਵਰਗ ਲਈ ਵਾਰਡ ਨੰਬਰ 1, 6, 7,8, 10, 11,13,15, 16, 20, 21, 24, 25, 28, 29, 30, 31, 34, 35, 36, 39, 40, 41, 42 ਅਤੇ 43 ਰੱਖੇ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਡਹਾਕ ਕਮੇਟੀ ਵੱਲੋਂ ਵਾਰਡਾਂ ਦੇ ਰਾਖਵੇਂਕਰਨ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਡਰਾਅ ਰਾਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਾਰੀ ਗਤੀਵਿਧੀ ਦੀ ਵੀਡੀਓਗ੍ਰਾਫੀ ਕੀਤੀ ਗਈ ਤੇ ਸਾਰੀ ਕਾਰਵਾਈ ਸਾਰੇ ਮੈਂਬਰਾਂ ਦੇ ਸਾਹਮਣੇ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੇਸ਼ ਨਗਰ ਨਿਗਮ ਚੋਣਾਂ ਸਬੰਧੀ ਗਤੀਵਿਧੀਆਂ ਨੂੰ ਪੂਰੀ ਪਾਰਦਰਸ਼ਤਾ ਨਾਲ ਕਰਵਾਉਣਾ ਹੈ। ਇਸ ਮੀਟਿੰਗ ਦੌਰਾਨ ਏਡੀਸੀ ਮੁਹੰਮਦ ਇਮਰਾਨ ਰਜ਼ਾ, ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਸਤੇਂਦਰ ਦੁਹਾਨ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਨਿਲ ਯਾਦਵ, ਸੀਟੀਐਮ ਨਸੀਬ ਕੁਮਾਰ, ਸਾਬਕਾ ਮੇਅਰ ਸੁਮਨ ਬਾਲਾ ਤੇ ਐਡਹਾਕ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ।