ਨਿਹਾਲ ਸਿੰਘ ਵਾਲਾ: ਕੌਮੀ ਮਾਰਗ ਨੰਬਰ 703 ਮੋਗਾ-ਬਰਨਾਲਾ ਮਾਰਗ ਸਥਿਤ ਪਿੰਡ ਮਾਛੀਕੇ ਦੇ ਲੋਕਾਂ ਨੂੰ ਸੜਕ ਵਿੱਚ ਆਈ ਜ਼ਮੀਨ ਦਾ ਅਜੇ ਤੱਕ ਪੂਰਾ ਮੁਆਵਜ਼ਾ ਨਾ ਮਿਲਣ ਕਰਕੇ ਉਨ੍ਹਾਂ ਵੱਲੋਂ ਦਿਨ ਰਾਤ ਦਾ ਧਰਨਾ 23ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਮੰਗਾਂ ਨਾ ਮੰਨਣ ਕਾਰਨ ਇਸ ਵਾਰ ਧਰਨਾਕਾਰੀਆਂ ਦੀ ਦੀਵਾਲੀ ਸੜਕ ਕਿਨਾਰੇ ਹੀ ਲੰਘੇਗੀ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਰਾਮਾ, ਬੀਕੇਯੂ ਸਿੱਧੂਪੁਰ ਨਥਾਣਾ ਪ੍ਰਧਾਨ ਕਰਨੈਲ ਸਿੰਘ,ਜਸਮੇਲ ਸਿੰਘ ਨੇ ਕਿਹਾ ਕਿ ਨੈਸ਼ਨਲ ਅਥਾਰਟੀ ਵੱਲੋਂ 2015 ਦੀ ਐਕਵਾਇਰ ਕੀਤੀ ਜ਼ਮੀਨ ਦਾ ਸਾਰੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਸਾਰ ਲਵੇ ਨਹੀਂ ਤਾਂ ਸਖਤ ਪ੍ਰੋਗਰਾਮ ਉਲੀਕੇ ਜਾਣਗੇ। -ਪੱਤਰ ਪ੍ਰੇਰਕ