ਗੁਰਦੀਪ ਭੱਟੀ
ਟੋਹਾਣਾ, 12 ਅਕਤੂਬਰ
ਅਨਾਜ ਮੰਡੀ ਧਾਰਸੂਲ ਵਿੱਚ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਪੁੱਜੇ ਵਿਧਾਇਕ ਦਵਿੰਦਰ ਸਿੰਘ ਬਬਲੀ ਨੂੰ ਮੰਡੀ ਗੇਟ ’ਤੇ ਕਿਸਾਨਾਂ ਨੇ ਕਾਲੇ ਝੰਡੇ ਵਿਖਾਏ। ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪੁਲੀਸ ਨੂੰ ਕਿਸਾਨਾਂ ਦੇ ਵਿਰੋਧ ਦੀ ਭਿਣਕ ਲੱਗਦੇ ਹੀ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ। ਕਿਸਾਨਾਂ ਨਾਨੂਰਾਮ ਧਾਰਸੂਲ ਦੀ ਅਗਵਾਈ ਵਿੱਚ ਕਾਲੇ ਝੰਡੇ ਲੈ ਕੇ ਭਰਵਾਂ ਵਿਰੋਧ ਦੇ ਬਾਵਜੂਦ ਪੁਲੀਸ ਛੱਤਰੀ ਹੇਠ ਵਿਧਾਇਕ ਮੰਡੀ ਅੰਦਰ ਪੁੱਜੇ ਤੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ। ਵਾਪਸੀ ਮੌਕੇ ਮੰਡੀ ਗੇਟ ’ਤੇ ਕਿਸਾਨਾਂ ਨੇ ਮੁੜ ਕਾਲੀਆਂ ਝੰਡੀਆਂ ਵਿਖਾਈਆਂ। ਵਿਧਾਇਕ ਨੇ ਕਿਹਾ ਕਿ ਇਹ ਕਿਸਾਨ ਨਹੀਂ, ਸਗੋਂ ਵਿਰੋਧੀਆਂ ਦੇ ਸਿਖਾਏ ਹੋਏ ਆਏ ਹਨ।