ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਫਰਵਰੀ
ਸੇਵਾਮੁਕਤ ਲੈਫਟੀਨੈਂਟ ਕਰਨਲ ਵਿਨੀਤ ਪਾਸੀ ਦਾ ਲਾਪਤਾ ਲੜਕਾ ਅਰਮਾਨ ਮਿਲ ਗਿਆ ਹੈ ਜਿਸ ਬਾਰੇ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦਿੱਤੀ। ਮੁੱਖ ਮੰਤਰੀ ਨੇ ਅੱਜ ਸਵੇਰੇ ਦੱਸਿਆ ਕਿ ਅਰਮਾਨ ਦਿੱਲੀ ਤੋਂ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਮਾਂ ਮੰਡੀ ਇਲਾਕੇ ’ਚੋਂ ਅਰਮਾਨ ਸਾਈਕਲ ਚਲਾਉਂਦਾ ਹੋਇਆ ਭੇਤਭਰੀ ਹਾਲਾਤ ਵਿਚ ਗੁੰਮ ਹੋ ਗਿਆ ਸੀ। ਸਾਬਕਾ ਫੌਜੀ ਅਧਿਕਾਰੀ ਨੇ ਅਰਮਾਨ ਨੂੰ ਲੱਭਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮਾਮਲੇ ਦਾ ਨੋਟਿਸ ਲਿਆ। ਉਨ੍ਹਾਂ ਲੰਘੀ ਰਾਤ ਟਵੀਟ ਕਰ ਕੇ ਸੇਵਾਮੁਕਤ ਲੈਫਟੀਨੈਂਟ ਕਰਨਲ ਨੂੰ ਹੌਸਲਾ ਦਿੱਤਾ ਸੀ ਤੇ ਪੰਜਾਬ ਦੇ ਡੀਜੀਪੀ ਨੂੰ ਅਰਮਾਨ ਨੂੰ ਲੱਭਣ ਦਾ ਹੁਕਮ ਦਿੱਤਾ ਹੈ। ਅਰਮਾਨ ਰੋਜ਼ਾਨਾ ਸ਼ਾਮ ਵੇਲੇ ਪਰਤ ਆਉਂਦਾ ਸੀ ਪਰ ਉਹ ਰਾਤ ਤਕ ਨਹੀਂ ਆਇਆ ਸੀ ਜਿਸ ਕਾਰਨ ਪੁਲੀਸ ਥਾਣੇ ਸ਼ਿਕਾਇਤ ਦਰਜ ਕਰਵਾਈ ਗਈ।