ਵਾਸ਼ਿੰਗਟਨ, 26 ਅਪਰੈਲ
ਉੱਘੀ ਹੌਲੀਵੁੱਡ ਗਾਇਕਾ ਮੇਰੀ ਮਿਲਬੇਨ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੀਡੀਓ ਸੁਨੇਹਾ ਭੇਜ ਕੇ ਉਨ੍ਹਾਂ ਤੋਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਝੱਲ ਰਹੇ ਭਾਰਤ ਦੀ ਮਦਦ ਦੀ ਅਪੀਲ ਕੀਤੀ ਹੈ। ਕਰੋਨਾ ਵਾਇਰਸ ਦੇ ਟੀਕੇ ਦੀ ਵੰਡ ਵਿੱਚ ਅਮਰੀਕੀ ਨਾਗਰਿਕਾਂ ਨੂੰ ਪਹਿਲ ਦਿੱਤੇ ਜਾਣ ਲਈ ਬਾਇਡਨ ਦੀ ਸ਼ਲਾਘਾ ਕਰਦਿਆਂ ਮਿਲਬੇਨ ਨੇ ਕਿਹਾ, ‘‘ ਅਮਰੀਕਾ ਵਿੱਚ ਹਾਲਾਤ ਸੁਧਰ ਰਹੇ ਹਨ ਪਰ ਭਾਰਤ ਵਿੱਚ ਹਾਲੇ ਵੀ ਸਥਿਤੀ ਬਹੁਤ ਖ਼ਰਾਬ ਹੈ। ’’ ਮਿਲਬੇਨ ਭਾਰਤੀ ਸਭਿਆਚਾਰ ਅਤੇ ਭਾਰਤੀਆਂ ਦੀ ਵੱਡੀ ਪ੍ਰਸ਼ੰਸਕ ਹੈ। ਮਿਲਬੇਨ ਨੇ ਐਤਵਾਰ ਨੂੰ ਜਾਰੀ ਵੀਡੀਓ ਸੁਨੇਹੇ ਵਿੱਚ ਕਿਹਾ, ‘ਰਾਸ਼ਟਰਪਤੀ ਜੀ, ਅਮਰੀਕਾ ਭਾਰਤ ਦੀ ਮਦਦ ਲਈ ਪੂਰੀ ਤਰ੍ਹਾਂ ਸਮਰੱਥ ਹੈ। ਕੱਚੇ ਮਾਲ ’ਤੋਂ ਪਾਬੰਦੀ ਹਟਾਉਣ ਲਈ ਤੁਹਾਡਾ ਧੰਨਵਾਦ। ਪਹਿਲਾ ਚੰਗਾ ਕਦਮ। ਪਰ ਸਾਨੂੰ ਹੋਰ ਵੀ ਕਰਨ ਦੀ ਲੋੜ ਹੈ। ਅਸੀਂ ਭਾਰਤ ਨੂੰ ਟੀਕੇ ਦੀ ਖੁਰਾਕ ਦੇ ਸਕਦੇ ਹਾਂ। ਜਨਤਕ ਨਿਜੀ ਭਾਈਵਾਲੀ ਦੀ ਸ਼ੁਰੂਆਤ ਕਰ ਸਕਦੇ ਹਾਂ, ਜਿਵੇਂ ਕਿ ਬੀਤੇ ਵਰ੍ਹੇ ਅਮਰੀਕੀ ਨਾਗਰਿਕਾਂ ਦੇ ਟੀਕਾਕਰਨ ਲਈ, ‘ਅਪਰੇਸ਼ਨ ਵਾਰਪ ਸਪੀਡ’ ਤਹਿਤ ਕੀਤਾ ਗਿਆ ਸੀ। ਹਿੰਮਤ ਦਿਖਾਓ ਅਤੇ ਆਓ ਭਾਰਤ ਦੀ ਮਦਦ ਕਰੀਏ। ’’ ਗਾਇਕਾ ਬਣਨ ਤੋਂ ਪਹਿਲਾਂ ਮਿਲਬੇਨ ਸਾਬਕਾ ਰਾਸ਼ਟਰਪਤੀ ਬੁਸ਼ ਦੇ ਕਾਰਜਕਾਲ ਵਿੱਚ ਵ੍ਹਾਈਟ ਹਾਊਸ ਵਿੱਚ ਕੰਮ ਕਰ ਚੁੱਕੀ ਹੈ। -ਏਜੰਸੀ