ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਜੁਲਾਈ
ਨੇੜਲੇ ਪਿੰਡ ਇਕੋਲਾਹਾ ਵਿੱਚ ਸੀਪੀਐੱਮ ਦੇ ਚੋਣ ਇਜਲਾਸ ਦੌਰਾਨ ਪਾਰਟੀ ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਾ ਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ, ਜਿਸ ਖਿਲਾਫ਼ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਮਿਲ ਕੇ 9 ਅਗਸਤ ਨੂੰ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਪਿੰਡ-ਪਿੰਡ ਪਹੁੰਚਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਮਿਊੁਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੀ ਤਹਿਸੀਲ ਖੰਨਾ ਤੇ ਪਾਇਲ ਦਾ ਚੋਣ ਬਲਜੀਤ ਸਿੰਘ ਸ਼ਾਹੀ ਦੀ ਅਗਵਾਈ ਹੇਠਾਂ ਕੀਤੀ ਗਈ। ਸਰਬਸੰਮਤੀ ਨਾਲ 9 ਮੈਂਬਰੀ ਟੀਮ ਵਿਚ ਗੁਰਦੀਪ ਸਿੰਘ ਹੋਲ, ਬਲਬੀਰ ਸਿੰਘ ਸੁਹਾਵੀ, ਭਗਵੰਤ ਸਿੰਘ ਇਕੋਲਾਹਾ, ਮੋਹਨ ਘਈ ਇਕੋਲਾਹਾ, ਰਾਜਿੰਦਰ ਸਿੰਘ ਚੀਮਾ, ਤਰਲੋਚਨ ਸਿੰਘ ਖੱਟੜਾ, ਹਰਬੰਸ ਸਿੰਘ ਮੋਹਨਪੁਰ, ਰਾਜਿੰਦਰ ਸਿੰਘ ਰਾਜ ਇਕੋਲਾਹਾ ਅਤੇ ਚਰਨਜੀਤ ਸਿੰਘ ਘੁੰਗਰਾਲੀ ਰਾਜਪੂਤਾਂ ਚੁਣੇ ਗਏ। ਜਿਨ੍ਹਾਂ ਨੇ ਗੁਰਦੀਪ ਸਿੰਘ ਹੋਲ ਨੂੰ ਪਾਰਟੀ ਦੀ ਤਹਿਸੀਲ ਖੰਨਾ ਤੇ ਪਾਇਲ ਕਮੇਟੀ ਦੇ ਸਕੱਤਰ ਚੁਣਿਆ।