ਚਾਉਕੇ: ਪਿੰਡ ਬੱਲ੍ਹੋ ਦੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਸਰਪ੍ਰਸਤ ਅਤੇ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਬੱਲ੍ਹੋ ਨੇ ਪਿੰਡ ਦੀਆਂ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਆਪਣੇ ਬੇਟੇ ਤਰਨਜੋਤ ਦੀ ਯਾਦ ਵਿੱਚ ਐੱਸਐੱਚਸੀ ਸੈਂਟਰ ਨੂੰ ਫਰਨੀਚਰ ਦਾਨ ਕੀਤਾ ਹੈ। ਫਰਨੀਚਰ ਵਿੱਚ ਆਈਸੀਯੂ ਬੈੱਡ, ਆਈਬੀ ਸਟੈਂਡ, ਬੈੱਡ, ਦਫ਼ਤਰੀ ਕੁਰਸੀ, ਮੇਜ਼ ਤੇ ਅਲਮਾਰੀਆਂ ਸਣੇ ਕੁੱਲ 9 ਲੱਖ ਰੁਪਏ ਦੀ ਲਾਗਤ ਵਾਲਾ ਸਾਮਾਨ ਅਧਿਕਾਰੀਆਂ ਦੇ ਸਪੁਰਦ ਕੀਤਾ ਹੈ। ਸਰਪੰਚ ਪ੍ਰੀਤਮ ਕੌਰ ਅਤੇ ਸੇਵਾ ਸੰਮਤੀ ਸੁਸਾਇਟੀ ਦੇ ਮੈਂਬਰਾਂ ਨੇ ਹਸਪਤਾਲ ਨੂੰ ਫਰਨੀਚਰ ਮੁਹੱਈਆ ਕਰਵਾਉਣ ‘ਤੇ ਗੁਰਮੀਤ ਸਿੰਘ ਬੱਲ੍ਹੋ ਦਾ ਧੰਨਵਾਦ ਕੀਤਾ। ਇਸ ਮੌਕੇ ਸਹਿਕਾਰੀ ਸਭਾ ਸਕੱਤਰ ਭੁਪਿੰਦਰ ਸਿੰਘ ਜਟਾਣਾ, ਰਣਧੀਰ ਸਿੰਘ, ਸੰਸਥਾ ਮੈਂਬਰ ਕਰਮਜੀਤ ਸਿੰਘ ਤੇ ਰੇਸ਼ਮ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ