ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਪੂਰਬੀ ਦਿੱਲੀ ਦੇ ਸ਼ਕਰਪੁਰ ਖੇਤਰ ਵਿੱਚ ਚਾਰਟਰਡ ਅਕਾਊਂਟੈਂਟ (ਸੀਏ) ਦੇ ਦਫ਼ਤਰ ਵਿੱਚੋਂ 9 ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਘਟਨਾ ਵਿੱਚ ਸੀਏ ਦਾ ਇੱਕ ਕਰਮਚਾਰੀ ਵੀ ਸ਼ਾਮਲ ਸੀ। ਮੁਲਜ਼ਮਾਂ ਦੀ ਪਛਾਣ ਅਮਨ ਦੂਬੇ (24), ਲਲਿਤ ਕੁਮਾਰ (24), ਪੁਸ਼ਪਕ ਸਿੰਘ (22) ਅਤੇ ਸਚਿਨ ਠਾਕੁਰ (23) ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲੀਸ ਟੀਮ ਨੇ ਵਿਜੇਂਦਰ ਕੁਮਾਰ ਨਾਲ ਮੁਲਾਕਾਤ ਕੀਤੀ, ਜੋ ਸੀਏ ਨਰਿੰਦਰ ਕੁਮਾਰ ਦੇ ਡਰਾਈਵਰ ਵਜੋਂ ਕੰਮ ਕਰਦਾ ਹੈ। ਪੁਲੀਸ ਨੇ ਕਿਹਾ ਕਿ ਵਿਜੇਂਦਰ ਨੇ ਦੱਸਿਆ ਕਿ ਉਸਦੇ ਮਾਲਕ ਨੇ ਉਸਨੂੰ ਲਗਭਗ 9 ਲੱਖ ਰੁਪਏ ਸਨ। ਜਦੋਂ ਉਹ ਕੈਬਿਨ ਵਿੱਚ ਪੈਸੇ ਗਿਣ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀ ਅੰਦਰ ਆਏ, ਬੰਦੂਕ ਦੀ ਨੋਕ ‘ਤੇ ਨਕਦੀ ਲੈ ਕੇ ਭੱਜ ਗਏ।