ਮੇਦਿਨੀਨਗਰ (ਝਾਰਖੰਡ), 26 ਸਤੰਬਰ
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਛੇ ਜਣਿਆਂ ਵੱਲੋਂ 22 ਵਰ੍ਹਿਆਂ ਦੀ ਔਰਤ ਨਾਲ ਉਸ ਦੇ ਪਤੀ ਸਾਹਮਣੇ ਕਥਿਤ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਪੁਲੀਸ ਨੇ ਅਜੱ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਲਾਮੂ ਦੇ ਐੱਸਪੀ ਚੰਦਨ ਕੁਮਾਰ ਸਿਨਹਾ ਨੇ ਦੱਸਿਆ ਕਿ ਇਹ ਘਟਨਾ ਸਤਬਰਵਾ ਥਾਣੇ ਅਧੀਨ ਇਲਾਕੇ ਵਿੱਚ ਬਕੋਰੀਆ ਭਾਲੁਆਹੀ ਘਾਟੀ ਨੇੜੇ ਵਾਪਰੀ। ਜਬਰ-ਜਨਾਹ ਦੀ ਇਹ ਘਟਨਾ ਸ਼ਨਿਚਰਵਾਰ ਵਾਪਰੀ ਦੱਸੀ ਜਾ ਰਹੀ ਹੈ। -ਪੀਟੀਆਈ