ਨਵੀਂ ਦਿੱਲੀ, 23 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਕ ਦੀ ਪਹਿਲੀ ਡਰਾਈਵਰਲੈੱਸ ਰੇਲ ਸੇਵਾ ਦਾ ਉਦਘਾਟਨ ਕਰਨਗੇ। ਇਹ ਸੇਵਾ 28 ਦਸੰਬਰ ਤੋਂ ਦਿੱਲੀ ਮੈਟਰੋ ਦੀ ਮੇਜੈਂਟਾ ਲਾਈਨ ’ਤੇ ਸ਼ੁਰੂ ਹੋਵੇਗੀ। ਡੀਐਮਆਰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 37 ਕਿਲੋਮੀਟਰ ਦੀ ਮੇਜੈਂਟਾਂ ਲਾਈਨ ਪੱਛਮੀ ਜਨਕਪੁਰੀ ਅਤੇ ਬੋਟੈਨੀਕਲ ਮੈਟਰੋ ਸਟੇਸ਼ਨਾਂ ਨੂੰ ਜੋੜਦੀ ਹੈ। –ਏਜੰਸੀ