ਗੁਰਪ੍ਰੀਤ ਦੌਧਰ
ਅਜੀਤਵਾਲ, 17 ਨਵੰਬਰ
ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ 92ਵਾਂ ਬਲਿਦਾਨ ਦਿਵਸ ਅੱਜ ਉਨ੍ਹਾਂ ਦੇ ਜਨਮ ਸਥਾਨ ਢੁੱਡੀਕੇ ਵਿਖੇ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ 17 ਨਵੰਬਰ ਨੂੰ ਉਨ੍ਹਾਂ ਆਪਣੀ ਸ਼ਹਾਦਤ ਦੇ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਉਨਾਂ ਕਿਹਾ ਕਿ ਢੁੱਡੀਕੇ-ਅਜੀਤਵਾਲ ਸੜਕ ਦੀ ਛੇਤੀ ਮੁਰੰਮਤ ਕਰਵਾਈ ਜਾਵੇਗੀ। ਇਸ ਮੌਕੇ ਲਾਲਾ ਲਾਜਪਤ ਰਾਏ ਜਨਮ ਸਥਾਨ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ, ਡਾ. ਮਾਲਤੀ ਥਾਪਰ, ਸਰਪੰਚ ਜਸਵੀਰ ਸਿੰਘ ਢੁੱਡੀਕੇ, ਗੁਰਚਰਨ ਸਿੰਘ, ਗੁਰਿੰਦਰਪਾਲ ਡਿੰਪੀ ਸਰਪੰਚ ਅਜੀਤਵਾਲ, ਡਾ. ਪਵਨ ਥਾਪਰ, ਜਗਤਾਰ ਸਿੰਘ ਧਾਲੀਵਾਲ, ਕੁਲਤਾਰ ਸਿੰਘ ਗੋਲਡੀ ਪ੍ਰਧਾਨ ਟਰੱਕ ਯੂਨੀਅਨ ਅਜੀਤਵਾਲ, ਹਰਸ਼ਵਰਧਨ ਬਿਸ਼ਨੋਈ, ਸਕੱਤਰ ਰਾਜ ਜੰਗ ਸਿੰਘ, ਮੋਹਨ ਲਾਲ ਗਰਗ ਹਾਜ਼ਰ ਸਨ।