ਵਾਸ਼ਿੰਗਟਨ, 10 ਜਨਵਰੀ
ਡੈਮੋਕਰੈਟਿਕ ਪਾਰਟੀ ਵੱਲੋਂ ਅਮਰੀਕੀ ਸਦਰ ਡੋਨਲਡ ਟਰੰਪ ਖ਼ਿਲਾਫ਼ ਇਤਿਹਾਸਕ ਦੂਜੀ ਵਾਰ ਮਹਾਦੋਸ਼ ਤਹਿਤ ਕਾਰਵਾਈ ਕੀਤੇ ਜਾਣ ਦੇ ਯਤਨਾਂ ਨੇ ਰਫ਼ਤਾਰ ਫੜ ਲਈ ਹੈ। ਹਾਲਾਂਕਿ ਡੈਮੋਕਰੈਟਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪੈਣ ਦੇ ਆਸਾਰ ਮੱਧਮ ਹਨ ਕਿਉਂਕਿ ਟਰੰਪ ਦਾ ਕਾਰਜਕਾਲ ਖ਼ਤਮ ਹੋਣ ਨੂੰ ਗਿਣਤੀ ਦੇ ਦਿਨ ਬਾਕੀ ਹਨ ਤੇ ਇਹ ਵੀ ਸਪੱਸ਼ਟ ਨਹੀਂ ਕਿ ਕਿੰਨੇ ਕੁ ਰਿਪਬਲਿਕਨ ਇਸ ਮੁਹਿੰਮ ਦੀ ਹਮਾਇਤ ਕਰਨਗੇ। ਚੇਤੇ ਰਹੇ ਕਿ ਟਰੰਪ ਦੀ ਹੱਲਾਸ਼ੇਰੀ ’ਤੇ ਉਨ੍ਹਾਂ ਦੇ ਹਮਾਇਤੀਆਂ ਨੇ ਲੰਘੇ ਬੁੱਧਵਾਰ ਨੂੰ ਯੂਐੱਸ ਕੈਪੀਟਲ (ਅਮਰੀਕੀ ਸੰਸਦ) ’ਤੇ ਹਮਲਾ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਵੱਲੋਂ ਸੋਮਵਾਰ ਨੂੰ ਪ੍ਰਤੀਨਿਧ ਸਦਨ ਵਿੱਚ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਚਲਾਉਣ ਲਈ ਮਤਾ ਰੱਖਿਆ ਜਾਵੇਗਾ। -ਪੀਟੀਆਈ