ਮੁੰਬਈ, 11 ਜਨਵਰੀ
ਵਿਦੇਸ਼ੀ ਨਿਵੇਸ਼ ’ਚ ਹੁਲਾਰੇ ਤੇ ਇਨਫੋਸਿਸ, ਐੱਚਡੀਐੱਫਸੀ ਤੇ ਐੱਚਸੀਐੱਲ ਟੈੱਕ ਦੇ ਸ਼ੇਅਰਾਂ ’ਚ ਉਛਾਲ ਨਾਲ ਬੰਬੇ ਸਟਾਕ ਐਕਸਚੇਂਜ ਦਾ ਸ਼ੇਅਰ ਬਾਜ਼ਾਰ 487 ਨੁਕਤਿਆਂ ਦੇ ਉਭਾਰ ਨਾਲ ਅੱਜ ਪਹਿਲੀ ਵਾਰ 49000 ਦੇ ਪੱਧਰ ਨੂੰ ਟੱਪ ਗਿਆ। ਦਿਨ ਦੇ ਕਾਰੋਬਾਰ ਮਗਰੋਂ ਬੀਐੱਸਈ ਦਾ ਸੈਂਸੈਕਸ 486.81 ਨੁਕਤਿਆਂ ਦੇ ਵਾਧੇ ਨਾਲ 49,269.32 ਦੇ ਪੱਧਰ ’ਤੇ ਬੰਦ ਹੋਇਆ। ਉਧਰ ਐੱਨਐੱਸਈ ਦਾ ਨਿਫਟੀ 137.50 ਨੁਕਤਿਆਂ ਦੇ ਵਾਧੇ ਨਾਲ 14,498.20 ’ਤੇ ਬੰਦ ਹੋਇਆ। ਇਨਫੋਸਿਸ, ਐੱਚਡੀਐੱਫਸੀ, ਬਜਾਜ ਆਟੋ, ਮਾਰੂਤੀ, ਟੈੱਕ ਮਹਿੰਦਰਾ ਅਤੇ ਮਹਿੰਦਰਾ ਤੇ ਮਹਿੰਦਰਾ ਦੇ ਸ਼ੇਅਰਾਂ ਨੇ 6 ਫੀਸਦ ਦਾ ਵਾਧਾ ਦਰਜ ਕੀਤਾ ਜਦੋਂਕਿ ਬਜਾਜ ਫਿਨਸਰਵ, ਬਜਾਜ ਫਾਇਨਾਂਸ, ਰਿਲਾਇੰਸ ਇੰਡਸਟਰੀਜ਼, ਐੱਲਐਂਡਟੀ, ਕੋਟਕ ਬੈਂਕ ਤੇ ਐੱਸਬੀਆਈ ਦੇ ਸ਼ੇਅਰਾਂ ’ਚ ਥੋੜੀ ਮੰਦੀ ਰਹੀ। -ਪੀਟੀਆਈ