ਮਲੋਟ: ਪਿਛਲੇ ਦਿਨੀਂ ਸਥਾਨਕ ਨਗਰ ਕੌਂਸਲ ਵੱਲੋਂ ਕੁੱਲ 26 ਲੱਖ ਦੀ ਲਾਗਤ ਨਾਲ ਇਕ ਅਤਿ ਆਧੁਨਿਕ ਤਕਨੀਕ ਵਾਲੀ ‘ਕਲੀਨ ਵੈਕਿਊਂਮ ਸਵੀਪ’ ਮਸ਼ੀਨ ਅਤੇ ਨਵੇਂ ਟਰੈਕਟਰ ਦੀ ਖਰੀਦ ਕੀਤੀ ਗਈ ਸੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਸੜਕਾਂ ’ਤੇ ਉੱਡਦੀ ਧੂੜ ਅਤੇ ਮਿੱਟੀ ਤੋਂ ਨਿਯਾਤ ਦਿਵਾਈ ਦਾ ਸਕੇ ਪਰ ਸਥਾਨਕ ਲੋਕਾਂ ਅਨੁਸਾਰ ਕਰੀਬ ਇਕ ਹਫਤੇ ਬਾਅਦ ਵੀ ਇਸ ਮਸ਼ੀਨ ਨੂੰ ਇਕ ਖਾਸ ਏਰੀਏ ਵਿੱਚ ਹੀ ਘੁਮਾਇਆ ਜਾ ਰਿਹਾ ਹੈ। ਉਧਰ ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦਾ ਕਹਿਣਾ ਕਿ ਜਿਹੜੀ ਮਿੱਟੀ ਦੇ ਢੇਰ ਸੜਕ ’ਤੇ ਪਏ ਹਨ, ਉਹ ਕਹਿ ਕੇ ਜਲਦੀ ਚੁਕਵਾ ਦੇਣਗੇ। -ਪੱਤਰ ਪ੍ਰੇਰਕ