ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਆਪਣਾ ਕਵੀ ਵਾਲਾ ਹੁਨਰ ਮੁੜ ਉਜਾਗਰ ਕੀਤਾ। ਆਯੂਸ਼ਮਨ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਛੱਤ ’ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਆਯੂਸ਼ਮਾਨ ਨੇ ਫੋਟੋਆਂ ਦੀ ਕੈਪਸ਼ਨ ਹਿੰਦੀ ਵਿੱਚ ਲਿਖੀ ਹੈ। ਉਨ੍ਹਾਂ ਨੇ ਲਿਖਿਆ, ‘ਮੈਨੇ ਡੂਬਤੇ ਸੂਰਜ ਕੋ ਭੀ ਸਲਾਮ ਕੀਆ ਹੈ, ਸ਼ਾਇਦ ਤਭੀ ਹਾਥੋਂ ਕੀ ਲਕੀਰੋਂ ਕੋ ਅਪਨਾ ਗੁਲਾਮ ਕੀਆ ਹੈ-ਆਯੂਸ਼ਮਾਨ।’ ਉਨ੍ਹਾਂ ਆਪਣੇ ਨਵੇਂ ਪ੍ਰਾਜੈਕਟਾਂ ਬਾਰੇ ਵੀ ਚਾਨਣਾ ਪਾਇਆ। -ਆਈਏਐੱਨਐੱਸ