ਨਵੀਂ ਦਿੱਲੀ: ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਤੂਫ਼ਾਨ ‘ਯਾਸ’ ਦੇ ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋਣ ਅਤੇ 26 ਮਈ ਨੂੰ ਉੜੀਸਾ ਤੇ ਪੱਛਮੀ ਬੰਗਾਲ ਦੇ ਸਮੁੰਦਰੀ ਕੰਢਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਪੂਰਬੀ-ਮੱਧ ਬੰਗਾਲ ਦੀ ਖਾੜੀ ਅਤੇ ਉੱਤਰੀ ਅੰਡੇਮਾਨ ਸਾਗਰ ਨਾਲ ਲਗਦੇ ਖੇਤਰ ’ਚ ਸ਼ਨਿਚਰਵਾਰ ਨੂੰ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ। ਚੱਕਰਵਾਤ ਆਉਣ ਤੋਂ ਪਹਿਲਾਂ ਘੱਟ ਦਬਾਅ ਦਾ ਖੇਤਰ ਬਣਦਾ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਘੱਟ ਦਬਾਅ ਦੇ ਖੇਤਰ ਚੱਕਰਵਾਤੀ ਤੂਫ਼ਾਨਾਂ ’ਚ ਤਬਦੀਲ ਹੋਣ। ਮੌਸਮ ਵਿਭਾਗ ਨੇ ਕਿਹਾ,‘‘ਘੱਟ ਦਬਾਅ ਦੇ ਖੇਤਰ ਦੇ ਭਲਕੇ 23 ਮਈ ਨੂੰ ਸਵੇਰੇ ਤੱਕ ਬੰਗਾਲ ਦੀ ਖਾੜੀ ਦੇ ਪੂਰਬੀ-ਮੱਧ ਖੇਤਰ ’ਚ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇ ਉੱਤਰ-ਉੱਤਰ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ ਜੋ 24 ਮਈ ਤੱਕ ਇਕ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਸਕਦਾ ਹੈ।’’
-ਪੀਟੀਆਈ