ਕੋਲੰਬੋ, 22 ਅਗਸਤ
ਵਿੱਤੀ ਸਹਾਇਤਾ ਤਹਿਤ ਭਾਰਤ ਵੱਲੋਂ ਸਪਲਾਈ ਕੀਤੀ ਗਈ 21,000 ਮੀਟਰਿਕ ਟਨ ਖਾਦ ਦੀ ਦੂਜੀ ਖੇਪ ਸ੍ਰੀਲੰਕਾ ਨੂੰ ਮਿਲ ਗਈ ਹੈ। ਯੂਰੀਆ ਖਾਦ ਦੀ ਇਹ ਖੇਪ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਵੱਲੋਂ ਸੌਂਪੀ ਗਈ। ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਟਵੀਟ ਕੀਤਾ, ‘‘ਭਾਰਤ ਦੇ ਵਿਸ਼ੇਸ਼ ਸਹਿਯੋਗ ਤਹਿਤ ਸਪਲਾਈ ਕੀਤੀ ਗਈ 21,000 ਮੀਟਰਿਕ ਟਨ ਖਾਦ ਹਾਈ ਕਮਿਸ਼ਨਰ ਵੱਲੋਂ ਰਸਮੀ ਤੌਰ ’ਤੇ ਸ੍ਰੀਲੰਕਾ ਦੇ ਲੋਕਾਂ ਨੂੰ ਸੌਂਪ ਦਿੱਤੀ ਗਈ ਹੈ।’’ ਉਨ੍ਹਾਂ ਕਿਹਾ ਕਿ ਇਹ ਖਾਦ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਪਾਵੇਗੀ ਅਤੇ ਸ੍ਰੀਲੰਕਾ ਦੇ ਕਿਸਾਨਾਂ ਲਈ ਮਦਦਗਾਰ ਹੋਵੇਗੀ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਭਾਰਤ ਵੱਲੋਂ ਸ੍ਰੀਲੰਕਾ ਨੂੰ 44,000 ਟਨ ਖਾਦ ਸਪਲਾਈ ਕੀਤੀ ਗਈ ਸੀ। -ਆਈਏਐੱਨਐੱਸ