ਖੇਤਰੀ ਪ੍ਰਤੀਨਿਧ
ਧੂਰੀ, 7 ਮਾਰਚ
ਇੱਥੇ ਅੱਜ ਸ਼ਿਵ ਭੋਲਾ ਨਿਸ਼ਕਾਮ ਸੇਵਾ ਸਮਿਤੀ ਧੂਰੀ ਵੱਲੋਂ ਸਥਾਨਕ ਮੰਗਲਾ ਆਸ਼ਰਮ ਵਿੱਚ ਕਰਵਾਏ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਸ ਮੌਕੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਮਹੰਤ ਕ੍ਰਿਸ਼ਨ ਮੁਨੀ ਮਹਾਰਾਜਾ ਸੇਖੇ ਵਾਲੇ ,ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ, ਕੌਂਸਲਰ ਰਾਕੇਸ਼ ਕੁਮਾਰ ਰਿੰਕੂ ਚੌਧਰੀ ਅਤੇ ਸਮਾਜ ਸੇਵੀ ਸ਼ਾਮ ਸੁੰਦਰ ਸਿੰਗਲਾ ਵਿਸ਼ੇਸ਼ ਤੌਰ ਤੇ ਸਮਾਗਮ ‘ ਚ ਸ਼ਾਮਲ ਹੋਏ। ਇਸ ਮੌਕੇ ਸਿਤੀ ਪ੍ਰਧਾਨ ਰਮੇਸ਼ ਕੁਮਾਰ ਭੋਲਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ , ਉਨ੍ਹਾਂ ਦੇ ਸਹਿਯੋਗ ਨਾਲ ਨਵੇਂ ਵਿਆਹੇ ਜੋੜੇ ਨੂੰ ਉਪਹਾਰ ਦੇ ਰੂਪ ਵਿੱਚ ਡਬਲ ਬੈੱਡ ,ਪੇਟੀ , ਕੁਰਸੀਆਂ , ਗੱਦੇ , ਪੱਖਾ ,ਸਿਲਾਈ ਮਸ਼ੀਨ , ਸੂਟ ਅਤੇ ਹੋਰ ਜ਼ਰੂਰਤ ਦਾ ਘਰੇਲੂ ਸਾਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਕੋਇਲ ਮਹੰਤ , ਰਤਨ ਚੌਧਰੀ , ਰਾਜਿੰਦਰ ਲੱਧੜ , ਸੇਵਾ ਮੁਕਤ ਡੀਪੀਆਰਓ ਮਨਜੀਤ ਸਿੰਘ ਬਖਸ਼ੀ , ਐਡਵੋਕੇਟ ਸੀਪੀ ਭਾਟੀਆ , ਰੰਗੀ ਰਾਮ , ਜਸਵਿੰਦਰ ਕੌਰ ਖਾਲਸਾ, ਭਾਜਪਾ ਮਹਿਲਾ ਆਗੂ ਸੁਮਿੱਤਰਾ ਸ਼ਰਮਾ, ਗੁਲਸ਼ਨ ਕੁਮਾਰ ਗੁਲਸ਼ੀ , ਪ੍ਰਵੀਨ ਗਰਗ , ਰਾਜਿੰਦਰਪਾਲ , ਸੋਨੀ ਧੀਰ , ਭਾਰਤ ਭੂਸ਼ਨ , ਹਰਪਾਲ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ।