ਬੇਲਗਾਵੀ: ਭਾਜਪਾ ਸਰਕਾਰ ਕਰਨਾਟਕ ਵਿਚ ਚੱਲ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਧਰਮ ਬਦਲੀ ਬਾਰੇ ਕਾਨੂੰਨ ਲਿਆਉਣ ਦੇ ਨਾਲ ਹੀ ‘ਲਵ ਜਹਾਦ’ ਬਾਰੇ ਵੀ ਕਾਨੂੰਨ ਲਿਆਏਗੀ। ਸੂਬੇ ਦੇ ਮੰਤਰੀ ਵੀ. ਸੁਨੀਲ ਕੁਮਾਰ ਨੇ ਦੱਸਿਆ ਕਿ ਭਾਜਪਾ ਸਰਕਾਰ ਸੂਬੇ ਵਿਚ ਗਊ ਹੱਤਿਆ ਖ਼ਿਲਾਫ਼ ਤੇ ਧਰਮ ਬਦਲੀ ਵਿਰੁੱਧ ਕਾਨੂੰਨ ਲਿਆਉਣ ਲਈ ਵਚਨਬੱਧ ਹੈ। ਲਵ ਜਹਾਦ ਬਾਰੇ ਵੀ ਕਾਨੂੰਨ ਲਿਆਂਦਾ ਜਾਵੇਗਾ। -ਪੀਟੀਆਈ