ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜਨਵਰੀ
ਪੁਲੀਸ ਨੇ ਲੁੱਟਾਂ ਖੋਹਾਂ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਕੋਲੋਂ ਤਿੰਨ ਦੇਸੀ ਪਿਸਤੌਲਾਂ, ਇਨਾਂ ਦੀਆਂ ਗੋਲੀਆਂ, ਦਾਤਰ, ਖੋਹਿਆ ਹੋਇਆ ਮੋਬਾਈਲ ਫੋਨ ਤੇ ਹੋਰ ਸਮਾਨ ਬਰਾਮਦ ਕੀਤਾ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਜਸ਼ਨਦੀਪ ਸਿੰਘ ਜਸ਼ਨ, ਉਰਫ ਵਿਸ਼ਾਲ ਵਾਸੀ ਫਤਾਹਪੁਰ, ਗੁਰਪ੍ਰੀਤ ਸਿੰਘ ਗੋਪੀ ਵਾਸੀ ਪਿੰਡ ਨੌਸ਼ਹਿਰਾ ਖੁਰਦ ਅਤੇ ਮਲਕੀਤ ਸਿੰਘ ਉਰਫ ਬਾਬਾ ਦੂਹੀ ਵਾਸੀ ਪਿੰਡ ਇੱਬਣ ਕਲਾਂ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲੀਸ ਨੇ ਦੋ ਦੇਸੀ ਪਿਸਤੌਲਾਂ 315 ਬੋਰ, ਇਕ ਦੇਸੀ ਪਿਸਤੌਲ 12 ਬੋਰ, ਚਾਰ ਗੋਲੀਆਂ, ਦੋ ਦਾਤਰ, ਖੋਹਿਆ ਹੋਇਆ ਮੋਬਾਈਲ ਫੋਨ ਇਕ ਡੈਗਰ, ਚੋਰੀ ਕੀਤਾ ਇਕ ਸਕੂਟਰ ਤੇ ਇਕ ਮੋਟਰਸਾਈਕਲ ਬਰਾਮਦ ਕੀਤੇ ਹਨ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਗੇਟ ਹਕੀਮਾਂ ਅਤੇ ਚੌਂਕੀ ਅੰਨਗੜ ਦੀ ਪੁਲੀਸ ਵਲੋਂ ਇਨ੍ਹਾਂ ਵਿਅਕਤੀਆਂ ਨੂੰ 8 ਦਸੰਬਰ ਅਤੇ 22 ਦਸੰਬਰ ਨੂੰ ਦਰਜ ਕੀਤੇ ਕੇਸਾਂ ਸਬੰਧ ਵਿਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਖਿਲਾਫ ਲਗਪਗ ਅੱਠ ਕੇਸ ਵਖ ਵੱਖ ਥਾਣਿਆਂ ਵਿਚ ਦਰਜ ਹਨ।