ਕੁੱਪ ਕਲਾਂ (ਕੁਲਵਿੰਦਰ ਸਿੰਘ) ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਹੁਣ ਸੜਕਾਂ ਟੋਲ ਪਲਾਜ਼ਿਆਂ, ਰੇਲਵੇ ਲਾਈਨਾਂ ਤੋਂ ਪਿੰਡਾਂ ਦੇ ਵਿਆਹਾਂ ਤੱਕ ਪਹੁੰਚ ਗਿਆ ਹੈ। ਜ਼ਿਲ੍ਹਾ ਸੰਗਰੂਰ ਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਕੰਗਣਵਾਲ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੈਂਬਰ ਗੁਰਵਿੰਦਰ ਸਿੰਘ ਸੋਨੀ ਦੇ ਭਰਾ ਦੇ ਵਿਆਹ ਮੌਕੇ ਨਵੀਂ ਪਿਰਤ ਪਾਉਂਦਿਆਂ ਇਸ ਆਗੂ ਦਾ ਭਰਾ ਸਤਨਾਮ ਸਿੰਘ ਪੁੱਤਰ ਹਰਦੇਵ ਸਿੰਘ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਬਰਾਤ ਲਈ ਰਵਾਨਾ ਹੋਇਆ। ਬਰਾਤ ਰਵਾਨਾ ਹੋਣ ਸਮੇਂ ਕਿਸਾਨ ਨੇ ਏਕਤਾ ਜਿੰਦਾਬਾਦ, ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਪਿੰਡ ਦੀ ਇਕਾਈ ਪ੍ਰਧਾਨ ਜਸਵੰਤ ਸਿੰਘ ਗੋਲੂ ਨੇ ਆਖਿਆ ਕਿ ਡੋਲੀ ਆਉਣ ਤੱਕ ਵੀ ਕਿਸਾਨ ਯੂਨੀਅਨ ਦੇ ਝੰਡੇ ਇਸੇ ਤਰ੍ਹਾਂ ਹੀ ਲਹਿਰਾਏ ਜਾਣਗੇ। ਉਨ੍ਹਾਂ ਦਾ ਮਕਸਦ ਸਿਰਫ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਇੱਕਜੁੱਟਤਾ ਬਣਾਉਣੀ ਹੈ। ਇਸ ਮੌਕੇ ਮੇਲਾ ਸਿੰਘ, ਜਿੰਦਰ ਸਿੰਘ, ਭੋਲਾ ਸਿੰਘ ਆਦਿ ਮੈਂਬਰ ਹਾਜ਼ਰ ਸਨ।