ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਇਸਤਰੀ ਸਤਿਸੰਗ ਸਭਾ ਰਾਜੌਰੀ ਗਾਰਡਨ ਦੀ ਇੱਕ ਮੀਟਿੰਗ ਸਭਾ ਦੀ ਮੁਖੀ ਬੀਬੀ ਹਰਦਿਆਲ ਕੌਰ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਧਾਰਮਿਕ ਸਰਗਰਮੀਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਨਵੀਂ ਪਨੀਰੀ ਨੂੰ ਵਿਰਸੇ ਤੇ ਧਰਮ ਨਾਲ ਜੋੜੀ ਰੱਖਣ ਲਈ ਤੇ ਆਧੁਨਿਕ ਦੌਰ ਦੀਆਂ ਚੁਣੌਤੀਆਂ ਸਮੇਤ ਪਰਿਵਾਰਾਂ ਵਿੱਚ ਭਾਸ਼ਾਈ ਗਿਆਨ ਦੇਣ ਸਮੇਤ ਹੋਰ ਮੁੱਦੇ ਵਿਚਾਰੇ ਗਏ। ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਧਰਮ ਪ੍ਰਚਾਰ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਵੱਖ-ਵੱਖ ਪੱਖ ਰੱਖੇ ਗਏ। ਹਰਦਿਆਲ ਕੌਰ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਹਰਮਨਜੀਤ ਸਿੰਘ ਤੇ ਸਾਥੀਆਂ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਦਿੱਲੀ-ਐਨਸੀਆਰ ਵਿੱਚ ਬਿਹਤਰ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਜਦੋਂ ਸਾਰੇ ਲੋਕ ਆਪਣੇ ਘਰਾਂ ਵਿਚ ਬੈਠ ਗਏ ਸਨ ਉਸ ਦੌਰਾਨ ਵੀ ਉਨ੍ਹਾਂ ਸੰਗਤ ਦੀ ਅਣਥੱਕ ਸੇਵਾ ਕੀਤੀ।
ਗੁਰਦੁਆਰਾ ਸਾਹਿਬ ਦੇ ਦੀਵਾਨ ਦਾ ਸੁੰਦਰੀਕਰਨ ਕੀਤਾ, ਗੁਰੂ ਨਾਨਕ ਦਵਾਖਾਨਾ ਖੋਲ੍ਹਿਆ, ਜਿਸ ਵਿਚ ਲੋੜਵੰਦਾਂ ਨੂੰ ਬਹੁਤ ਘੱਟ ਰੇਟ ’ਤੇ ਦਵਾਈਆਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਮਿਨੀ ਹਸਪਤਾਲ ਦੇ ਰੂਪ ਵਿਚ ਡਿਸਪੈਂਸਰੀ ਚਲਾਈ ਜਾ ਰਹੀ ਹੈ ਤੇ ਅਚਾਨਕ ਜਦੋਂ ਉਸ ਵਿਚ ਅੱਗ ਲਗ ਗਈ ਅਤੇ ਪੂਰੀ ਡਿਸਪੈਂਸਰੀ ਤਬਾਹ ਹੋ ਗਈ ਤਾਂ ਹਰਮਨਜੀਤ ਸਿੰਘ ਨੇ 2 ਮਹੀਨਿਆਂ ਵਿਚ ਹੀ ਬਿਹਤਰ ਡਿਸਪੈਂਸਰੀ ਤਿਆਰ ਕੀਤੀ ਜੋ ਕਿ ਸ਼ਾਇਦ ਕਿਸੇ ਹੋਰ ਦੇ ਰਹਿੰਦੇ ਸੰਭਵ ਨਹੀਂ ਸੀ ਹੋ ਸਕਦਾ।