ਨਵੀਂ ਦਿੱਲੀ, 9 ਦਸੰਬਰ
ਕੇਂਦਰ ਸਰਕਾਰ ਨੇ 14 ਸੂਬਿਆਂ ਨੂੰ ਵਿੱਤੀ ਘਾਟਾ ਗਰਾਂਟ ਦੇ ਰੂਪ ਵਿਚ 6195 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਹ ਰਾਸ਼ੀ ਦੂਜੀ ਕਿਸ਼ਤ ਦੇ ਰੂਪ ਵਿਚ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 15ਵੇਂ ਵਿੱਤ ਕਮਿਸ਼ਨ ਦੀਆਂ ਅੰਤ੍ਰਿਮ ਸਿਫ਼ਾਰਿਸ਼ਾਂ ਦੇ ਅਧਾਰ ਉਤੇ ਸਰਕਾਰ ਨੇ ਰਾਸ਼ੀ ਜਾਰੀ ਕੀਤੀ ਹੈ। ਪੈਸੇ ਪੰਜਾਬ, ਆਂਧਰਾ ਪ੍ਰਦੇਸ਼, ਅਸਾਮ, ਹਿਮਾਚਲ ਪ੍ਰਦੇਸ਼, ਕੇਰਲਾ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਤਾਮਿਲਨਾਡੂ, ਤ੍ਰਿਪੁਰਾ, ਉਤਰਾਖੰਡ ਤੇ ਪੱਛਮੀ ਬੰਗਾਲ ਨੂੰ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਅਪਰੈਲ ਤੋਂ ਨਵੰਬਰ ਲਈ ਰਾਸ਼ੀ ਜਾਰੀ ਕੀਤੀ ਸੀ। ਵਿੱਤ ਕਮਿਸ਼ਨ ਨੇ ਕੇਂਦਰ ਸਰਕਾਰ ਲਈ ਇਕ ਢਾਂਚਾ ਕਾਇਮ ਕੀਤਾ ਸੀ ਜਿਸ ਤਹਿਤ ਰਾਜਾਂ ਨੂੰ ਮਾਲੀਏ ਵਿਚ ਹੋਏ ਨੁਕਸਾਨ ਦੀ ਪੂਰਤੀ ਕਰਨਾ ਸ਼ਾਮਲ ਕੀਤਾ ਗਿਆ ਸੀ। -ਪੀਟੀਆਈ