ਰਮੇਸ਼ ਭਾਰਦਵਾਜ
ਲਹਿਰਾਗਾਗਾ,8 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾ ਦੇ ਪਿੰਡ ਸੇਖੂਵਾਸ ਪਿੰਡ ਇਕਾਈ ਵਲੋਂ ਸਰਕਾਰੀ ਸਕੂਲਾਂ ਨੂੰ ਖੁੱਲ੍ਹਵਾਉਣ ਲਈ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰੱਖਿਆ। ਪਿੰਡ ਇਕਾਈ ਦੇ ਪ੍ਰਧਾਨ ਜੱਸੀ ਸਿੰਘ ਅਤੇ ਖਜ਼ਾਨਚੀ ਬਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਦਿਤੇ ਪ੍ਰੋਗਰਾਮ ਤਹਿਤ 4 ਤੋਂ 10 ਫਰਵਰੀ ਤੱਕ ਸਕੂਲਾਂ ਵਿਚ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਛੇਵੀਂ ਤੋਂ ਦਸਵੀਂ ਤੱਕ ਕਲਾਸਾਂ ਸ਼ੁਰੂ ਕਰਵਾ ਦਿੱਤੀਆਂ ਹਨ ਪਰ ਪ੍ਰਾਇਮਰੀ ਸਕੂਲ ਅਜੇ ਤੱਕ ਨਹੀਂ ਖੋਲੇ। ਇਸ ਧਰਨੇ ਨੂੰ ਮੇਜਰ ਸਿੰਘ,ਬੰਤਦਾਸ,ਰਾਮ ਸਿੰਘ ਅਤੇ ਸਤਵੀਰ ਸਿੰਘ ਨੇ ਸੰਬੋਧਨ ਕੀਤਾ।