ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਦੀ ਨਜ਼ਰ ’ਚ ਅੰਦੋਲਨਕਾਰੀ ਕਿਸਾਨ ਖਾਲਿਸਤਾਨੀ ਅਤੇ ਪੂੰਜੀਪਤੀ ਉਸ ਦੇ ‘ਸਭ ਤੋਂ ਵਧੀਆ ਦੋਸਤ’ ਹਨ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਮੋਦੀ ਸਰਕਾਰ ਲਈ, ਵਿਰੋਧ ਕਰਨ ਵਾਲੇ ਵਿਦਿਆਰਥੀ ਦੇਸ਼ ਵਿਰੋਧੀ ਹਨ। ਫਿਕਰਮੰਦ ਨਾਗਰਿਕ ਅਰਬਨ ਨਕਸਲੀ ਹਨ। ਪਰਵਾਸੀ ਮਜ਼ਦੂਰ ਕਰੋਨਾ ਫੈਲਾਉਣ ਵਾਲੇ ਹਨ। ਜਬਰ-ਜਨਾਹ ਦੀਆਂ ਪੀੜਤਾਂ ਕੁਝ ਵੀ ਨਹੀਂ ਹਨ। ਅੰਦੋਲਨ ਕਰ ਰਹੇ ਕਿਸਾਨ ਖਾਲਿਸਤਾਨੀ ਹਨ ਅਤੇ ਪੂੰਜੀਪਤੀ ਉਸ ਦੇ ਸਭ ਤੋਂ ਵਧੀਆ ਦੋਸਤ ਹਨ।’’ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਨੇੜੇ ਕਈ ਥਾਵਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। -ਪੀਟੀਆਈ