ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਦਸੰਬਰ
ਪਿੰਡ ਮਡਿਆਣੀ ਕਲਾਂ ਦੇ ਅਮਰੀਕਾ ਵੱਸਦੇ ਪਰਵਾਸੀ ਪੰਜਾਬੀ ਪਰਿਵਾਰ ਦੀ ਕੋਠੀ ਵਿਚ ਮਹਿੰਦੀ ਲਾਉਣ ਦਾ ਬਹਾਨਾ ਬਣਾ ਕੇ ਬੁਲਾਈ ਗਈ ਲੁਧਿਆਣਾ ਸ਼ਹਿਰ ਦੀ ਲੜਕੀ ਨਾਲ ਪੰਜ ਨੌਜਵਾਨਾਂ ਵੱਲੋਂ ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਪਤਾ ਚਲਿਆ ਹੈ। ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾਂਦਾ ਹੈ। ਥਾਣਾ ਦਾਖਾ ਵਿਚ ਪੀੜਤ ਲੜਕੀ ਦੇ ਬਿਆਨਾਂ ਉੱਪਰ ਕੇਸ ਦਰਜ ਕਰਕੇ ਪੰਜ ਵਿਚੋਂ ਚਾਰ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਉਰਫ਼ ਵਿੱਕੀ, ਸੁਖਵਿੰਦਰ ਸਿੰਘ, ਤਲਜਿੰਦਰਦੀਪ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਜਸਕਰਨ ਸਿੰਘ ਹਾਲੇ ਫ਼ਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।