ਜਸਵੰਤ ਜੱਸ
ਫ਼ਰੀਦਕੋਟ, 20 ਦਸੰਬਰ
ਦਿੱਲੀ ਵਿੱਚ ਚੱਲ ਰਹੇ ਕਿਸਾਨੀ ਘੋਲ ਨੂੰ ਪੂਰੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਭਰਵੀਂ ਹਮਾਇਤ ਮਿਲੀ ਰਹੀ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜੱਥੇ ਲਗਾਤਾਰ ਦਿਗਵਿਜੈਪਾਲ ਸ਼ਰਮਾ ਦੀ ਅਗਵਾਈ ਵਿੱਚ ਹਰ ਪਿੰਡ ਸ਼ਹਿਰ ਤੋਂ ਦਿੱਲੀ ਵਿੱਚ ਕਿਸਾਨੀ ਸੰਘਰਸ਼ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋ ਰਹੇ ਹਨ। ਫਰੀਦਕੋਟ ਤੋਂ ਡੀਟੀਐੱਫ ਦਾ ਜੱਥਾ ਦਿੱਲੀ ਲਈ ਰਵਾਨਾ ਕੀਤਾ ਗਿਆ।
ਸਾਦਿਕ(ਗੁਰਪ੍ਰੀਤ ਸਿੰਘ): ਇਥੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਅਧਿਆਪਕਾਂ ਦਾ ਜਥਾ ਫਲੱਸ਼ਾਂ ਦਾ ਸਾਮਾਨ ਲੈ ਕੇ ਦਿੱਲੀ ਕਿਸਾਨ ਮੋਰਚੇ ਲਈ ਰਵਾਨਾ ਹੋਇਆ ਹੈ, ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਗੁਰਪਾਲ ਸਿੰਘ ਨੰਗਲ ਤੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਮਾਨ ਤੇ ਲੇਬਰ ਦਾ ਇੰਤਜਾਮ ਕੀਤਾ ਗਿਆ ਹੈ।
ਨਥਾਣਾ(ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਪਿੰਡ ਸੇਮਾਂ ਵਿੱਚੋਂ ਪੰਜਵਾਂ ਜਥਾ ਰਵਾਨਾ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਰਿੰਪੀ ਮੀਰਾਨ, ਕਾਲਾ ਸਿੰਘ, ਕੁਲਵਿੰਦਰ ਸਿੰਘ, ਅਰਸ਼ਦੀਪ ਸਿੰਘ, ਟਾਟੀ ਸਿੰਘ ਅਤੇ ਜਗਰਾਜ ਸਿੰਘ ਨੇ ਲੱਕੜਾ ਇਕੱਠੀਆਂ ਕਰਨ ਲਈ ਭਰਵਾਂ ਸਹਿਯੋਗ ਦਿੱਤਾ।
ਭੁੱਚੋ ਮੰਡੀ(ਪਵਨ ਗੋਇਲ): ਪਿੰਡ ਚੱਕ ਬਖਤੂ ਤੋਂ ਪੰਜਵਾਂ ਕਿਸਾਨ ਜੱਥਾ ਰਾਸ਼ਨ ਸਮੇਤ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਕਲੱਬ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਜੱਥੇ ਨੂੰ ਅੰਗਰੇਜ਼ ਸਿੰਘ ਅਤੇ ਨੰਬਰਦਾਰ ਗਮਦੂਰ ਸਿੰਘ ਨੇ ਰਵਾਨਾ ਕੀਤਾ। ਜ਼ੀਰਾ(ਹਰਮੇਸ਼ਪਾਲ ਨੀਲੇਵਾਲਾ) ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਪਿੰਡ ਲਹੁਕੇ ਕਲਾਂ ਤੋਂ ਨੌਜਵਾਨਾਂ ਦਾ ਦੂਸਰਾ ਜਥਾ ਜਥੇਬੰਦੀ ਦੇ ਝੰਡੇ ਹੇਠ ਦਿੱਲੀ ਵੱਲ ਹੋਇਆ ਰਵਾਨਾ ਹੋਇਆ।
ਤਪਾ ਮੰਡੀ(ਸੀ. ਮਾਰਕੰਡਾ): ਇਥੇ ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਹਲਾ ਤਾਜੋਕੇ ਦੀ ਅਗਵਾਈ ਹੇਠ ਪਿੰਡ ਤਾਜੋ ਦਾ ਇੱਕ ਹੋਰ ਜੱਥਾ ਦਿੱਲੀ ਲਈ ਰਵਾਨਾ ਹੋਇਆ।
ਕਾਲਾਂਵਾਲੀ ਤੋਂ ਬੀਬੀਆਂ ਦਾ ਜਥਾ ਦਿੱਲੀ ਰਵਾਨਾ
ਕਾਲਾਂਵਾਲੀ (ਭੁੁਪਿੰਦਰ ਪੰਨੀਵਾਲੀਆ): ਇਥੋਂ ਬੀਬੀਆਂ ਦਾ ਇੱਕ ਜਥਾ ਦਰਸ਼ਨ ਕੌਰ ਜੌੜਾ ਦੀ ਅਗਵਾਈ ਵਿੱਚ ਅੱਜ ਦਿੱਲੀ ਰਵਾਨਾ ਹੋਇਆ। ਇਸ ਮੌਕੇ ’ਤੇ ਸੁਖਪ੍ਰੀਤ ਕੌਰ, ਹਰਕੀਰਤ ਕੌਰ ਬਰਾੜ, ਪਰਮਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਰਾਣੀ ਕੌਰ, ਬਲਦੇਵ ਕੌਰ, ਜਸਵੀਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਮੁਖਤਿਆਰ ਕੌਰ, ਕੁਲਦੀਪ ਸਿੰਘ, ਜਪਜੋਤ ਸਿੰਘ, ਮਨਪ੍ਰੀਤ ਸਿੰਘ, ਮੇਜਰ ਸਿੰਘ ਆਦਿ ਵੀ ਉਹਨਾਂ ਦੇ ਨਾਲ ਸਨ।