ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਜਨਵਰੀ
ਸੁਬਾਈ ਚੋਣ ਕਮਿਸ਼ਨ ਨੇ ਸੂਬੇ ’ਚ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਸਬੰਧੀ ਉਮੀਦਵਾਰਾਂ ਦੇ ਖਰਚ ਨਿਰਧਾਰਤ ਕਰ ਦਿੱਤਾ ਗਿਆ ਹੈ। ਇਸ ਵਾਰ ਇਹ ਚੋਣਾਂ ਵੀ ਈਵੀਐੱਮ ਰਾਹੀਂ ਹੋ ਰਹੀਆਂ ਹਨ। 30 ਜਨਵਰੀ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਜ਼ਿਲ੍ਹਾ ਦੇ ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸੁਭਾਸ਼ ਚੰਦਰ ਨੇ ਦੱਸਿਆ ਕਿ ਨਗਰ ਨਿਗਮ ਉਮੀਦਵਾਰ ਲਈ ਖਰਚਾ ਹੱਦ 3 ਲੱਖ ਰੁਪਏ, ਨਗਰ ਕੌਂਸਲ ਕਲਾਸ -1 ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.05 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।
ਨਗਰ ਕੌਂਸਲ ਕੋਟਫੱਤਾ ਲਈ ਉਮੀਦਵਾਰ ਐਲਾਨੇ
ਸੰਗਤ ਮੰਡੀ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਵੱਲੋਂ ਆਉਂਦੀਆਂ ਨਗਰ ਕੌਂਸਲ ਚੋਣਾਂ ਲਈ ਨਗਰ ਕੌਂਸਲ ਕੋਟਫੱਤਾ ਦੇ 11 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਮੌਕੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਨਗਰ ਕੌਂਸਲ ਕੋਟਫੱਤਾ ਲਈ ਵਾਰਡ ਨੰ 1 ਤੋਂ ਹਰਦੀਪ ਕੌਰ, ਵਾਰਡ ਨੰ-2 ਤੋਂ ਜਸਵਿੰਦਰ ਸਿੰਘ, ਵਾਰਡ ਨੰ-3 ਤੋਂ ਮਨਦੀਪ ਕੌਰ,ਵਾਰਡ ਨੰ 4 ਤੋਂ ਪੱਪਾ ਸਿੰਘ,ਵਾਰਡ ਨੰ 5 ਤੋਂ ਪਰਮਜੀਤ ਕੌਰ,ਵਾਰਡ ਨੰ 6 ਤੋਂ ਜੰਟਾ ਸਿੰਘ,ਵਾਰਡ ਨੰ 7 ਤੋਂ ਖੁਸ਼ਪ੍ਰੀਤ ਕੌਰ, ਵਾਰਡ ਨੰ 8 ਤੋਂ ਅਜਾਇਬ ਸਿੰਘ,ਵਾਰਡ ਨੰ 9 ਤੋਂ ਗੁਰਮੇਲ ਸਿੰਘ,ਵਾਰਡ ਨੰ 10 ਤੋਂ ਇਕਬਾਲ ਸਿੰਘ ਅਤੇ ਵਾਰਡ ਨੰ 11 ਤੋਂ ਸੁਖਵੀਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ।