ਮੁੰਬਈ:
ਕਾਂਗਰਸ ਦੀ ਮੁੰਬਈ ਇਕਾਈ ਵੱਲੋਂ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਬਾਲਾਕੋਟ ਹਵਾਈ ਹਮਲੇ ਸਬੰਧੀ ਵਟਸਐਪ ਚੈਟ ਨੂੰ ਲੈ ਕੇ ਉਸ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਪਾਰਟੀ ਨੇ ਇਸ ਨੂੰ ਕੌਮੀ ਸੁਰੱਖਿਆ ਐਕਟ ਅਤੇ ਆਫੀਸ਼ੀਅਲ ਸੀਕ੍ਰੇਟ ਐਕਟ ਦੀ ਉਲੰਘਣਾ ਕਰਾਰ ਦਿੱਤਾ। ਸ਼ਹਿਰੀ ਪ੍ਰਧਾਨ ਭਾਈ ਜਗਤਾਪ ਨੇ ਅਰਨਬ ਨੂੰ ਭਾਜਪਾ ਦੀ ਕਥਿਤ ‘ਕਠਪੁਤਲੀ’ ਅਤੇ ‘ਦੇਸ਼ਿਵਰੋਧੀ’ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਆਫੀਸ਼ੀਅਲ ਸੀਕ੍ਰੇਟ ਐਕਟ ਦੀ ਉਲੰਘਣਾ ਕੀਤੀ ਹੈ।’ ਕਾਂਗਰਸੀ ਆਗੂ ਨੇ ਕਥਿਤ ਦੋਸ਼ ਲਾਇਆ ਕਿ, ‘ਜਿਹੜੀ ਗੁਪਤ ਜਾਣਕਾਰੀ ਸਿਰਫ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰਾਲੇ ਕੋਲ ਹੋਣੀ ਚਾਹੀਦੀ ਹੈ, ਉਹ ਅਰਨਬ ਗੋਸਵਾਮੀ ਕੋਲ ਕਿਵੇਂ ਪਹੁੰਚੀ?
-ਪੀਟੀਆਈ