ਗੜ੍ਹਸ਼ੰਕਰ: ਮਾਹਿਲਪੁਰ ਤੋਂ ਲੇਖਕ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ ਸਾਲ 1995 ਤੋਂ ਲਗਾਤਾਰ ਛਪਣ ਵਾਲੇ ਬਾਲ ਸਾਹਿਤ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਨੇ ਪ੍ਰਕਾਸ਼ਨਾ ਦੇ 27 ਵਰ੍ਹੇ ਪੂਰੇ ਕਰ ਕੇ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਸਬੰਧੀ ਸੰਪਾਦਕ ਬਲਜਿੰਦਰ ਮਾਨ ਦਾ ਇਲਾਕੇ ਦੇ ਸਾਹਿਤਕਾਰਾਂ ਨੇ ਅੱਜ ਇਕ ਸੰਖੇਪ ਸਮਾਰੋਹ ਦੌਰਾਨ ਸਵਾਗਤ ਕੀਤਾ ਅਤੇ ਇਸ ਪ੍ਰਾਪਤੀ ’ਤੇ ਲੇਖਕ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ