ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 17 ਮੈਂਬਰੀ ਅਕਾਦਮਿਕ ਕੌਂਸਲ ਦਾ ਗਠਨ ਕਰ ਦਿੱਤਾ ਗਿਆ, ਜਿਸ ਵਿੱਚ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਦੇ ਪੰਜ ਪ੍ਰਿੰਸੀਪਲ ਅਤੇ ਏਨੇ ਹੀ ਅਧਿਆਪਕ ਬਤੌਰ ਮੈਂਬਰ ਸ਼ਾਮਲ ਕੀਤੇ ਗਏ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੱਤਰ ਵਿੱਚ ਅਕਾਦਮਿਕ ਕੌਂਸਲ ਦੇ 17 ਮੈਂਬਰਾਂ ਵਿੱਚ ਸਿੱਖਿਆ ਬੋਰਡ ਦੇ ਚੇਅਰਮੈਨ, ਮੀਤ ਚੇਅਰਮੈਨ, ਡਾਇਰੈਕਟਰ (ਜਨਰਲ ਸਕੂਲ ਐਜੂਕੇਸ਼ਨ), ਸਿੱਖਿਆ ਬੋਰਡ ਦੇ ਸਕੱਤਰ ਸਮੇਤ ਐੱਸਸੀਈਆਰਟੀ, ਭਾਸ਼ਾ ਵਿਭਾਗ ਅਤੇ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਦੇ ਪੰਜ ਮੁਖੀ ਸ਼ਾਮਲ ਹਨ, ਜਿਨ੍ਹਾਂ ਵਿੱਚ ਮਲੋਟ ਤੋਂ ਪ੍ਰਿੰਸੀਪਲ ਨੀਰੂ ਬਾਠਲਾ, ਬਰਨਾਲਾ ਤੋਂ ਹੈੱਡ ਮਾਸਟਰ ਰਾਜ ਮੋਹਿੰਦਰ, ਪ੍ਰਿੰਸੀਪਲ ਜਗਤਪਾਲ ਸਿੰਘ ਕੰਡਿਆਲ (ਬਟਾਲਾ), ਤਰਨਤਾਰਨ ਦੇ ਲਾਲਪੁਰਾ ਤੋਂ ਹੈੱਡ ਮਾਸਟਰ ਸਕੱਤਰ ਸਿੰਘ ਸੰਧੂ ਅਤੇ ਖੰਨਾ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਡਾ. ਮੰਜਲੀ ਮੈਨਨ ਬਤੌਰ ਮੈਂਬਰ ਸ਼ਾਮਲ ਹਨ। ਇਸੇ ਤਰ੍ਹਾਂ ਮਾਨਤਾ ਪ੍ਰਾਪਤ ਸਕੂਲਾਂ ਦੇ ਅਧਿਆਪਕ ਮੈਂਬਰਾਂ ਵਜੋਂ ਅੰਮ੍ਰਿਤਸਰ ਤੋਂ ਕਮਲਜੋਤ ਸਿੰਘ, ਕੋਟ ਬਖਤੂ ਤੋਂ ਸੁਖਵਿੰਦਰ ਸਿੰਘ, ਭਾਂਖਰ ਤੋਂ ਸੰਤੋਖ ਕੌਰ, ਅਬੂਲ ਖੁਰਾਨਾ ਤੋਂ ਗੁਰਲਾਲ ਸਿੰਘ ਅਤੇ ਨਦਾਮਪੁਰ (ਸੰਗਰੂਰ) ਤੋਂ ਚਰਨ ਸਿੰਘ ਸ਼ਾਮਲ ਹਨ।
ਰੈਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋੋਸੀਏਸ਼ਨ (ਰਾਸਾ) ਦੇ ਆਗੂ ਕਮਲਜੋਤ ਸਿੰਘ ਨੇ ਦੱਸਿਆ ਕਿ ਸਿੱਖਿਆ ਬੋਰਡ ਨੇ ਇਸ ਵਾਰ ਰਾਸਾ ਦੇ ਤਿੰਨ ਮੈਂਬਰ ਅਕਾਦਮਿਕ ਕੌਂਸਲ ਵਿੱਚ ਨਾਮਜ਼ਦ ਕੀਤੇ। ਇਨ੍ਹ੍ਵਾਂ ਵਿੱਚ ਉਨ੍ਹਾਂ ਤੋਂ ਇਲਾਵਾ ਪ੍ਰਿੰ. ਜਗਤਪਾਲ ਸਿੰਘ ਅਤੇ ਹੈੱਡ ਮਾਸਟਰ ਸਕੱਤਰ ਸਿੰਘ ਸੰਧੂ ਸ਼ਾਮਲ ਹਨ।