ਸ਼ਗਨ ਕਟਾਰੀਆ
ਜੈਤੋ, 28 ਮਈ
ਪਾਵਰਕੌਮ ਉੱਪ ਮੰਡਲ ਜੈਤੋ ਦੇ ਐੱਸ ਡੀ ਓ ਰਾਜਿੰਦਰ ਸਿੰਘ ਉਤੇ ਕੁਝ ਵਿਅਕਤੀਆਂ ਵੱਲੋਂ ਪਿੰਡ ਮੱਤਾ ਵਿਚ ਹਮਲਾ ਕੀਤਾ ਗਿਆ। ਸਿਵਲ ਹਸਪਤਾਲ ਜੈਤੋ ਵਿਚ ਇਲਾਜ ਅਧੀਨ ਇੰਜੀਨੀਅਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਦੇ ਕਰਮਚਾਰੀ ਮੱਤਾ ਦੇ ਬਿਜਲੀ ਗਰਿੱਡ ਤੋਂ ਨਵੇਂ ਫੀਡਰ ਲਈ ਲਾਈਨ ਖਿੱਚ ਰਹੇ ਸਨ। ਇਸ ਦੌਰਾਨ ਵਿਰੋਧਤਾ ਕਰਦੇ ਹੋਏ ਕੁਝ ਵਿਅਕਤੀ ਉਥੇ ਆਏ ਅਤੇ ਉਨ੍ਹਾਂ ਨੇ ਐਸਐਚਓ ਜੈਤੋ ਦੀ ਮੌਜੂਦਗੀ ਵਿਚ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਵੱਲੋਂ ਉਨ੍ਹਾਂ ਦੇ ਕਹੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਸਐਚਓ ਰਾਜੇਸ਼ ਕੁਮਾਰ ਨੇ ਉਨ੍ਹਾਂ ਦਾ ਬਚਾਅ ਕੀਤਾ। ਐੱਸ ਡੀ ਓ ਦੇ ਸਮਰਥਨ ਵਿੱਚ ਪਿੰਡ ਮੱਤਾ ਦੇ ਮੋਹਤਬਰ ਆਏ ਤੇ ਉਨ੍ਹਾਂ ਹਸਪਤਾਲ ਵਿਚ ਦਾਖਲ ਅਧਿਕਾਰੀ ਦਾ ਹਾਲ ਚਾਲ ਪੁੱਛਿਆ। ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਲੀਸ ਹਮਲਾਵਰਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰੇ।