ਖਰੜ: ਇਥੇ ਸੰਨੀ ਐਨਕਲੇਵ ਐਕਸਟੈਂਸ਼ਨ ਦੇ ਵਸਨੀਕ ਸ਼ਾਮ ਲਾਲ ਸ਼ਰਮਾ ਦੀ ਆਲਟੋ ਕਾਰ (ਪੀ.ਬੀ. 65 ਐਕਸ 8343) ਚੋਰੀ ਹੋ ਗਈ ਹੈ। ਉਨ੍ਹਾਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਕਾਰ ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਅੱਜ ਸਵੇਰੇ ਉਠ ਕੇ ਦੇਖਿਆ ਕਿ ਕੋਈ ਵਿਅਕਤੀ ਕਾਰ ਚੋਰੀ ਕਰਕੇ ਲੈ ਗਿਆ ਸੀ। ਪੁਲੀਸ ਨੇ ਇਸ ਸਬੰਧੀ ਧਾਰਾ 379 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ