ਕਰਮਜੀਤ ਸਿੰਘ ਚਿੱਲਾ
ਬਨੂੜ, 18 ਸਤੰਬਰ
ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਆਉਣ ਉੱਤੇ ਰੋਕ ਲਾਉਣ ਮਗਰੋਂ ਸਿਆਸੀ ਪਾਰਟੀਆਂ ਦੇ ਕੰਧਾਂ ਉੱਤੇ ਚੋਣ ਵਾਅਦਿਆਂ ਦਾ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ ਉੱਤੇ ਵੀ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪੋਚਾ ਫੇਰਨ ਲੱਗ ਪਏ ਹਨ। ਪਿੰਡ ਲੇਹਲਾਂ ਵਿੱਚ ਅੱਜ ਕਿਸਾਨ ਯੂਨੀਅਨ ਚੜੂਨੀ ਦੇ ਪਿੰਡ ਇਕਾਈ ਦੇ ਪ੍ਰਧਾਨ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੇ ਅਜਿਹੇ ਇਸ਼ਤਿਹਾਰਾਂ ਉੱਤੇ ਪੋਚਾ ਫੇਰਿਆ। ਪ੍ਰਧਾਨ ਕੰਵਲਜੀਤ ਸਿੰਘ, ਕਮਲਜੀਤ ਲਵਲੀ ਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਲੇਹਲਾਂ ਵਿੱਚ ਕਿਸੇ ਵੀ ਸਿਆਸੀ ਆਗੂ ਦੇ ਬੋਰਡ ਨਹੀਂ ਲੱਗਣ ਦਿੱਤੇ ਜਾਣਗੇ ਤੇ ਨਾ ਹੀ ਕਿਸੇ ਸਿਆਸੀ ਆਗੂ ਨੂੰ ਪਿੰਡ ਵਿਚ ਵੜਨ ਦਿੱਤਾ ਜਾਵੇਗਾ।