ਰਾਏਪੁਰ, 19 ਸਤੰਬਰ
ਛਤੀਸਗੜ੍ਹ ਦੇ ਕੋਂਡਾਗਾਉਂ ਜ਼ਿਲ੍ਹੇ ਵਿੱਚ ਆਟੋ ਦੇ ਐੱਸਯੂਵੀ ਨਾਲ ਟਕਰਾਉਣ ਕਾਰਨ ਆਟੋ ਸਵਾਰ ਇਕੋ ਪਰਿਵਾਰ ਦੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਸੱਤ ਜਣੇ ਫੱਟੜ ਹੋ ਗਏ। ਇਹ ਜਾਣਕਾਰੀ ਅੱਜ ਇੱਥੇ ਪੁਲੀਸ ਨੇ ਸਾਂਝੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਫਾਰਸਗਾਉਂ ਪੁਲੀਸ ਸਟੇਸ਼ਨ ਅਧੀਨ ਪੈਂਦੇ ਬੋਰਗਾਉਂ ਮੋੜ ’ਤੇ ਉਦੋਂ ਹੋਇਆ, ਜਦੋਂ ਆਟੋ ਸਵਾਰ ਨੇੜਲੇ ਪਿੰਡ ’ਚ ਸਸਕਾਰ ਕਰਕੇ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਦੱਸਿਆ,‘ਆਟੋ ਰਿਕਸ਼ਾ, ਐੱਸਯੂਵੀ ਨਾਲ ਟਕਰਾ ਗਿਆ ਜੋ ਜਗਦਲਪੁਰ ਤੋਂ ਵਾਪਸ ਆ ਰਹੀ ਸੀ। ਇਸ ਮੌਕੇ ਆਟੋ ਰਿਕਸ਼ਾ ਸਵਾਰ ਨੌਂ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸੱਤ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ। -ਪੀਟੀਆਈ