ਨਵੀਂ ਦਿੱਲੀ, 26 ਜੁਲਾਈਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੰਸਦ ’ਚ ਦੱਸਿਆ ਕਿ ਮੌਜੂਦਾ ਵਿੱਤੀ ਸੰਕਟ ਤੋਂ ਉੱਭਰਨ ਲਈ ਸਰਕਾਰ ਵੱਲੋਂ ਕਰੰਸੀ ਨੋਟ ਛਾਪਣ ਦੀ ਕੋਈ ਯੋਜਨਾ ਨਹੀਂ ਹੈ। ਇੱਕ ਸਵਾਲ ਕਿ ਕੀ ਵਿੱਤੀ ਸੰਕਟ ’ਚੋਂ ਨਿਕਲਣ ਲਈ ਸਰਕਾਰ ਵੱਲੋਂ ਕਰੰਸੀ ਨੋਟ ਛਾਪਣ ਦੀ ਕੋਈ ਯੋਜਨਾ ਹੈ? ਦੇ ਲਿਖਤੀ ਜਵਾਬ ’ਚ ਉਨ੍ਹਾਂ ਕਿਹਾ, ‘ਨਹੀਂ।’ ਜ਼ਿਕਰਯੋਗ ਹੈ ਕਿ ਬਹੁਤ ਸਾਰੇ ਅਰਥਸ਼ਾਸਤਰੀਆਂ ਮਾਹਿਰਾਂ ਵੱਲੋਂ ਕਰੋਨਾ ਮਹਾਮਾਰੀ ਕਰਕੇ ਪੈਦਾ ਹੋਏ ਵਿੱਤੀ ਸੰਕਟ ਤੋਂ ਉੱਭਰਨ ਲਈ ਸਰਕਾਰ ਨੂੰ ਹੋਰ ਕਰੰਸੀ ਨੋਟ ਛਾਪਣ ਦੀ ਸਲਾਹ ਦਿੱਤੀ ਗਈ ਸੀ। -ਪੀਟੀਆਈ